ਕੈਨੇਡਾ ਦੇ ਸ਼ਹਿਰ ਮਾਂਟਰੀਅਲ ਨਦੀ ਵਿੱਚ ਡੁੱਬਣ ਕਾਰਨ ਪੰਜਾਬ ਦੇ 2 ਨੌਜਵਾਨਾਂ ਦੀ ਹੋਈ ਮੌਤ

ਕੈਨੇਡਾ ਦੇ ਸ਼ਹਿਰ ਮਾਂਟਰੀਅਲ ਨਦੀ ਵਿੱਚ ਡੁੱਬਣ ਕਾਰਨ ਪੰਜਾਬ ਦੇ 2 ਨੌਜਵਾਨਾਂ ਦੀ ਹੋਈ ਮੌਤ

ਕੈਨੇਡਾ ਤੋਂ ਬਹੁਤ ਵੱਡੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ । ਜਿੱਥੇ ਪੰਜਾਬ ਦੇ ਕੈਨੇਡਾ ਗਏ ਦੋ ਨੌਜਵਾਨਾਂ ਦੀ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਨਹਿਰ ਵਿੱਚ ਡੁੱਬਣ ਨਾਲ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਦੋਵੇਂ ਮ੍ਰਿਤਕਾਂ ਦੀ ਪਹਿਚਾਣ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਅਤੇ ਇੱਕ ਨੌਜਵਾਨ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਨੌਰੰਗਪੁਰ ਦੇ ਪਿੰਡ ਬੁਤਾਲਾ ਦਾ ਦੱਸਿਆ ਜਾ ਰਿਹਾ ਹੈ। ਘਟਨਾ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਜਦ ਦੋਵੇਂ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੀ ਲਾਚੀਨ ਨਹਿਰ ਵਿੱਚ ਲਵਪ੍ਰੀਤ ਸਿੰਘ ਦਾ ਦੋਸਤ ਦਾ ਅਚਾਨਕ ਪੈਰ ਫਿਸਲ ਗਿਆ। ਜਦ ਇਸ ਘਟਨਾ ਦਾ ਲਵਪ੍ਰੀਤ ਸਿੰਘ ਨੂੰ ਪਤਾ ਲੱਗਿਆ ਤਾਂ ਲਵਪ੍ਰੀਤ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਪਿੱਛੇ ਛਾਲ ਮਾਰ ਦਿੱਤੀ। ਪਰ ਲਵਪ੍ਰੀਤ ਸਿੰਘ ਆਪਣੇ ਦੋਸਤ ਨੂੰ ਬਚਾਉਂਦਾ ਬਚਾਉਂਦਾ ਆਪ ਖੁਦ ਵੀ ਨਹਿਰ ਵਿੱਚ ਡੁੱਬ ਗਿਆ। ਘਟਨਾ ਦਾ ਪਤਾ ਲੱਗਦੇ ਕੈਨੇਡਾ ਪ੍ਰਸ਼ਾਸਨ ਵੱਲੋਂ ਦੋਵਾਂ ਨੂੰ ਬਾਹਰ ਕੱਢਣ ਲਈ ਅੱਧੀ ਰਾਤ ਤੱਕ ਕਈ ਘੰਟੇ ਦੀ ਮੁਸ਼ੱਕਤ ਨਾਲ ਦੋਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਪਰ ਦੋਹਾਂ ਦੀ ਮੌਤ ਹੋ ਚੁੱਕੀ ਸੀ। ਇਸ ਮੰਦਭਾਗੀ ਘਟਨਾ ਨੇ ਜ਼ਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲਾ ਲਵਪ੍ਰੀਤ ਸਿੰਘ ਪੁੱਤਰ ਸਾਬਕਾ ਫੌਜੀ ਬਲਵੀਰ ਸਿੰਘ ਦੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਪਰਿਵਾਰ ਦਾ ਇਕਲੌਤਾ ਪੁੱਤ 26 ਸਾਲ ਦੇ ਮ੍ਰਿਤਕ ਲਵਪ੍ਰੀਤ ਸਿੰਘ ਦੋ ਢਾਈ ਸਾਲ ਪਹਿਲਾਂ ਹੀ ਵਰਕ ਪਰਮਿਟ ਤੇ ਕਨੇਡਾ ਦੇ ਸ਼ਹਿਰ ਮਾਂਟਰੀਅਲ ਵਿੱਚ ਇੱਕ ਕੰਪਨੀ ਦਾ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਮਾਪਿਆਂ ਦਾ ਇਕਲੋਤਾ ਪੁੱਤ ਲਵਪ੍ਰੀਤ ਸਿੰਘ ਬਾਰ੍ਹਵੀਂ ਕਲਾਸ ਤੋਂ ਬਾਅਦ ਕੈਨੇਡਾ ਆਪਣੇ ਮਾਪਿਆਂ ਦੇ ਸੁਪਨੇ ਸਕਾਰ ਕਰਨ ਲਈ ਗਿਆ ਸੀ। ਜਿੱਥੇ ਆਪਣੇ ਪੁੱਤ ਨੂੰ ਕੈਨੇਡਾ ਭੇਜਣ ਲਈ ਸਾਬਕਾ ਫੌਜੀ ਬਲਵੀਰ ਸਿੰਘ ਨੇ ਆਪਣੀ ਸਾਰੀ ਢਾਈ ਏਕੜ ਜ਼ਮੀਨ ਵੇਚ ਕੇ ਉਸ ਨੂੰ ਰੁਜ਼ਗਾਰ ਦੀ ਭਾਲ ਲਈ ਕੈਨੇਡਾ ਸੁਪਨੇ ਪੂਰੇ ਕਰਨ ਲਈ ਭੇਜਿਆ ਸੀ । ਪਰ ਕੀ ਪਤਾ ਸੀ ਕਿ ਆਪਣੇ ਹਿੱਸੇ ਸਾਰੀ ਢਾਈ ਏਕੜ ਜਮੀਨ ਵੀ ਵਿਕ ਗਈ ਉੱਥੇ ਇਕਲੋਤੇ ਪੁੱਤ ਦੀ ਮੌਤ ਵੀ ਹੋ ਗਈ। ਮੰਦਭਾਗੀ ਘਟਨਾ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਜਿੱਥੇ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਰੋਂਦੇ ਕੁਰਲਾਉਂਦੇ ਮਾਪੇ ਅਤੇ ਇਕਲੌਤੀ ਭੈਣ ਆਪਣੇ ਭਰਾ ਨੂੰ ਯਾਦ ਕਰ ਕਰਕੇ ਰੋ ਰਹੀ ਹੈ।

ਮ੍ਰਿਤਕ ਲਵਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਜੋ ਢਾਈ ਸਾਲ ਪਹਿਲਾਂ ਤੋਂ ਤਪਾ ਮੰਡੀ ਆਪਣੇ ਪਰਿਵਾਰ ਤੋਂ ਕੈਨੇਡਾ ਗਿਆ ਹੋਇਆ ਸੀ। ਇਸ ਮੌਕੇ ਮ੍ਰਿਤਕ ਲਵਪ੍ਰੀਤ ਸਿੰਘ ਦੇ ਰੋਂਦੇ ਕੁਰਲਾਉਂਦੇ ਮਾਪਿਆਂ ਨੇ ਸੈਂਟਰ ਸਰਕਾਰ, ਪੰਜਾਬ ਸਰਕਾਰ ਅਤੇ ਵਿਦੇਸ਼ ਬੈਠੇ ਸਮਾਜ ਸੇਵੀਆਂ ਤੋਂ ਮੰਗ ਕਰਦੇ ਕਿਹਾ ਕਿ ਇਸ ਦੁੱਖ ਦਾ ਹੀ ਘਟਨਾ ਵਿੱਚ ਉਹਨਾਂ ਨੂੰ ਸਭ ਦੇ ਸਹਿਯੋਗ ਦੀ ਲੋੜ ਹੈ । ਉਹਨਾਂ ਮੰਗਾਂ ਕਰਦੇ ਕਿਹਾ ਕਿ ਉਹਨਾਂ ਦੇ ਮ੍ਰਿਤਕ ਇਕਲੌਤੇ ਪੁੱਤ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਤਪਾ ਮੰਡੀ ਲਿਆਉਣ ਲਈ ਸਹਿਯੋਗ ਕੀਤਾ ਜਾਵੇ। ਤਾਂ ਜੋ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਉਹ ਆਪਣੇ ਇਕਲੋਤੇ ਪੁੱਤ ਲਵਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਸਕਣ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰ ਵਿੱਚ ਉਸ ਦੇ ਪਿਤਾ-ਮਾਤਾ ਅਤੇ ਇਕਲੌਤੀ ਭੈਣ ਰਹਿ ਗਈ। ਲਵਪ੍ਰੀਤ ਨੂੰ ਕੈਨੇਡਾ ਭੇਜਣ ਸਮੇਂ ਪਿਤਾ ਕੋਲ ਹਿੱਸੇ 2 ਏਕੜ ਜਮੀਨ ਵੀ ਵਿਕ ਚੁੱਕੀ ਹੈ । ਜਿੱਥੇ ਹੁਣ ਪਰਿਵਾਰ ਨੇ ਆਪਣੇ ਪੁੱਤ ਦੀ ਮ੍ਰਿਤਕ ਦੇਹ ਘਰ ਪੰਜਾਬ ਲਿਆਉਣ ਲਈ ਸੈਂਟਰ ਸਰਕਾਰ, ਪੰਜਾਬ ਸਰਕਾਰ, ਵਿਦੇਸ਼ ਬੈਠੇ ਐਨ.ਆਰ.ਆਈਜ਼. ਅਤੇ ਸਮਾਜ ਸੇਵੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਸਾਬਕਾ ਫੌਜੀ ਬਲਵੀਰ ਸਿੰਘ ਜੋ ਸੀ.ਆਰ.ਪੀ.ਐਫ. ਵਿੱਚ ਬਤੌਰ ਦੇਸ਼ ਲਈ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਕੈਨੇਡਾ ਨਹਿਰ ਵਿੱਚ ਡੁੱਬਣ ਵਾਲੇ ਦੂਸਰੇ ਮੁੰਡੇ ਦਾ ਨਾਮ ਪਤਾ ਨਹੀਂ ਲੱਗ ਸਕਿਆ ਜੋਂ ਪਿਤਾ ਸੁਖਰਾਜ ਸਿੰਘ ,ਮਾਤਾ ਜਸਵੰਤ ਕੌਰ ਦਾ ਪੁੱਤ ਸੀ, ਜੋਂ ਪਿੰਡ ਬੁਤਾਲਾ ,ਨੌਰੰਗਪੁਰ, ਜਿਲ੍ਹਾ ਅੰਮ੍ਰਿਤਸਰ ਸਾਹਿਬ ਦਾ ਦੱਸਿਆ ਜਾ ਰਿਹਾ ਹੈ। ਇਸ ਮੰਦਭਾਗੀ ਘਟਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਲਵਪ੍ਰੀਤ ਸਿੰਘ ਨੇ ਮ੍ਰਿਤਕ ਦੇ ਨੂੰ ਪੰਜਾਬ ਲਿਆਉਣ ਲਈ ਸਹਿਯੋਗ ਕਰਨ ਦਾ ਵਿਸ਼ਵਾਸ ਵੀ ਦਿਵਾਇਆ।