ਕੰਗਾਲ ਹੋਏ ਓਲੰਪਿਕ ਖੇਡਾਂ ''ਚ 8 ਵਾਰ ਸੋਨ ਤਮਗਾ ਜੇਤੂ ਉਸੇਨ ਬੋਲਟ। 

ਕੰਗਾਲ ਹੋਏ ਓਲੰਪਿਕ ਖੇਡਾਂ ''ਚ 8 ਵਾਰ ਸੋਨ ਤਮਗਾ ਜੇਤੂ ਉਸੇਨ ਬੋਲਟ। 

8 ਵਾਰ ਓਲੰਪਿਕ ਸੋਨ ਤਮਗ਼ਾ ਜੇਤੂ ਤੇ ਦੁਨੀਆ ਦੇ ਸਭ ਤੋਂ ਤੇਜ਼ ਦੌੜਾਕਾਂ ਵਿੱਚੋਂ ਇੱਕ ਜਮੈਕਾ ਦਾ ਉਸੇਨ ਬੋਲਟ ਅਚਾਨਕ ਕੰਗਾਲ ਹੋ ਗਿਆ ਹੈ। ਉਸਦੀ ਕਮਾਈ ਅਤੇ ਰਿਟਾਇਰਮੈਂਟ ਦੇ ਪੈਸੇ ਸਭ ਗਾਇਬ ਹੋ ਗਏ। ਲੰਡਨ ਤੋਂ ਲੈ ਕੇ ਬੀਜਿੰਗ ਓਲੰਪਿਕ ਤਕ ਦੌੜ ਵਿੱਚ ਨਵੇਂ ਰਿਕਾਰਡ ਕਾਇਮ ਕਰਨ ਬੋਲਟ ਨਾਲ ਜੋ ਵੀ ਹੋਇਆ ਉਸ ਨਾਲ ਹੋਸ਼ ਉੱਡ ਜਾਣਗੇ। ਰਿਟਾਇਰਮੈਂਟ ਤੋਂ ਬਾਅਦ ਉਹ ਫਿਰ ਤੋਂ ਸੁਰਖੀਆਂ 'ਚ ਹੈ। ਇਸ ਵਾਰ ਉਹ ਆਪਣੇ ਕਿਸੇ ਰਿਕਾਰਡ ਕਾਰਨ ਨਹੀਂ ਸਗੋਂ ਗੜਬੜੀ ਕਾਰਨ ਹੈ। ਰਿਪੋਰਟਾਂ ਮੁਤਾਬਕ ਉਸੇਨ ਬੋਲਟ ਦੇ ਖਾਤੇ 'ਚੋਂ 98 ਕਰੋੜ ਰੁਪਏ ਗੁੰਮ ਹੋ ਗਏ ਹਨ। ਉਸੇਨ ਬੋਲਟ ਦੇ ਨਿਵੇਸ਼ ਖਾਤੇ 'ਚੋਂ 98 ਕਰੋੜ ਰੁਪਏ ਗੁੰਮ ਹੋ ਗਏ। ਉਸਦਾ ਖਾਤਾ ਸਟਾਕਸ ਐਂਡ ਸਕਿਓਰਿਟੀਜ਼ ਲਿਮਟਿਡ (ਐਸਐਸਐਲ) ਕੰਪਨੀ ਵਿੱਚ ਸੀ।

ਐਸੋਸੀਏਟਡ ਪ੍ਰੈਸ ਦੇ ਅਨੁਸਾਰ, ਇਹ ਇੱਕ ਜਮਾਇਕਨ ਨਿਵੇਸ਼ ਕੰਪਨੀ ਹੈ। ਦੂਜੇ ਪਾਸੇ ਬੋਲਟ ਦੇ ਵਕੀਲ ਨੇ ਕੰਪਨੀ ਨੂੰ ਪੱਤਰ ਭੇਜ ਕੇ ਆਪਣੇ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਹੈ। ਵਕੀਲ ਨੇ ਪੱਤਰ ਵਿੱਚ ਲਿਖਿਆ, ਜੇਕਰ ਇਹ ਸੱਚ ਹੈ ਤਾਂ ਅਜਿਹਾ ਨਹੀਂ ਹੋਣਾ ਚਾਹੀਦਾ। ਸਾਡੇ ਗਾਹਕ ਦੇ ਵਿਰੁੱਧ ਧੋਖਾਧੜੀ ਜਾਂ ਚੋਰੀ ਵਰਗਾ ਅਪਰਾਧ ਕੀਤਾ ਗਿਆ ਹੈ। ਦਰਅਸਲ 11 ਜਨਵਰੀ ਨੂੰ ਉਸੇਨ ਬੋਲਟ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਫੰਡ ਗਾਇਬ ਹੋ ਗਿਆ ਹੈ। ਦੂਜੇ ਪਾਸੇ ਬੁੱਧਵਾਰ ਨੂੰ ਉਸ ਦੇ ਵਕੀਲ ਨੇ ਕੰਪਨੀ ਤੋਂ ਪੈਸਿਆਂ ਦੀ ਮੰਗ ਕੀਤੀ। ਵਕੀਲ ਨੇ ਕਿਹਾ ਕਿ ਜੇਕਰ ਕੰਪਨੀ ਨੇ 10 ਦਿਨਾਂ ਦੇ ਅੰਦਰ ਪੈਸੇ ਵਾਪਸ ਨਹੀਂ ਕੀਤੇ ਤਾਂ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਜਦਕਿ ਇਕ ਹੋਰ ਰਿਪੋਰਟ ਮੁਤਾਬਕ ਇਹ ਸ਼ਰਤ 8 ਦਿਨਾਂ ਲਈ ਰੱਖੀ ਗਈ ਹੈ। ਜੇਕਰ ਕੰਪਨੀ ਨੇ ਤੈਅ ਦਿਨਾਂ 'ਚ ਪੈਸੇ ਵਾਪਸ ਨਹੀਂ ਕੀਤੇ ਤਾਂ ਉਸੈਨ ਬੋਲਟ ਨੇ ਇਸ ਮਾਮਲੇ ਨੂੰ ਸੁਪਰੀਮ ਕੋਰਟ 'ਚ ਲਿਜਾਣ ਦੀ ਯੋਜਨਾ ਬਣਾਈ ਹੈ। ਬੋਲਟ ਦੇ ਖਾਤੇ 'ਚ ਕਰੀਬ 12.8 ਮਿਲੀਅਨ ਡਾਲਰ ਸਨ। ਵਕੀਲ ਅਨੁਸਾਰ ਹੁਣ ਉਸ ਦੇ ਖਾਤੇ ਵਿੱਚ ਸਿਰਫ਼ 12 ਹਜ਼ਾਰ ਡਾਲਰ ਬਚੇ ਹਨ। ਹਾਲਾਂਕਿ ਇਸ ਮਾਮਲੇ 'ਤੇ ਕੰਪਨੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।