ਵਿਸਾਖੀ ਮੇਲੇ ਤੋਂ ਵਾਪਸੀ ਦੌਰਾਨ ਬੱਸ ਹਾਦਸਾ: ਮ੍ਰਿਤਕਾਂ ਦੀ ਗਿਣਤੀ 9, ਇੱਕ ਹੋਰ ਨੇ ਤੋੜਿਆ ਦਮ

ਵਿਸਾਖੀ ਮੇਲੇ ਤੋਂ ਵਾਪਸੀ ਦੌਰਾਨ ਬੱਸ ਹਾਦਸਾ: ਮ੍ਰਿਤਕਾਂ ਦੀ ਗਿਣਤੀ 9, ਇੱਕ ਹੋਰ ਨੇ ਤੋੜਿਆ ਦਮ

ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਬੱਸ ਪਲਟਣ ਨਾਲ ਵਾਪਰੇ ਦਰਦਨਾਕ ਹਾਦਸੇ ਵਿੱਚ ਪਿੰਡ ਮੈਨ ਮਾਜਰੀ ਦੀ ਇੱਕ ਹੋਰ ਮਹਿਲਾ ਸ਼ਰਧਾਲੂ ਮੌਤ ਹੋ ਗਈ, ਜਿਸ ਦੀ ਪਛਾਣ 70 ਸਾਲਾ ਦਲਜੀਤ ਕੌਰ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਹੁਣ ਤੱਕ ਜਾਨ ਗਵਾਉਣ ਵਾਲਿਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ।

Image

ਮ੍ਰਿਤਕ ਦਲਜੀਤ ਕੌਰ ਨੂੰ ਹਾਦਸੇ ਤੋਂ ਬਾਅਦ PGI ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ, ਉੱਥੇ ਹਾਲਤ ਵਿੱਚ ਸੁਧਾਰ ਹੋਣ ‘ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪਰ ਬੀਤੀ ਦੇਰ ਰਾਤ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੂੰ ਮੁਹਾਲੀ ਦੇ ਫੇਸ-6 ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਅੱਜ ਤੜਕੇ ਉਸ ਦੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ 15 ਅਪ੍ਰੈਲ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਿੰਡ ਹਿੰਮਤਪੁਰਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਉਸ ਸਮੇਂ ਦੋ ਮਹਿਲਾਵਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 25 ਤੋਂ ਵੱਧ ਸ਼ਰਧਾਲੂ ਜ਼ਖਮੀ ਹੋਏ ਸਨ।