‘ਵੰਦੇ ਭਾਰਤ’ ਟ੍ਰੇਨ ਮੱਝਾਂ ਦੇ ਝੁੰਡ ਨਾਲ ਟਕਰਾਈ, PM ਮੋਦੀ ਨੇ 30 ਸਤੰਬਰ ਨੂੰ ਕੀਤਾ ਸੀ ਉਦਘਾਟਨ। 

‘ਵੰਦੇ ਭਾਰਤ’ ਟ੍ਰੇਨ ਮੱਝਾਂ ਦੇ ਝੁੰਡ ਨਾਲ ਟਕਰਾਈ, PM ਮੋਦੀ ਨੇ 30 ਸਤੰਬਰ ਨੂੰ ਕੀਤਾ ਸੀ ਉਦਘਾਟਨ। 

ਗੁਜਰਾਤ ਦੇ ਅਹਿਮਦਾਬਾਦ ਨੇੜੇ ਵੰਦੇ ਭਾਰਤ ਟਰੇਨ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਈ ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਰੇਲ ਹਾਦਸੇ ਦਾ ਕਾਰਨ ਸੂਬੇ ’ਚ ਆਵਾਰਾ ਪਸ਼ੂ ਹਨ।

                                                Image

ਦੱਸਿਆ ਜਾ ਰਿਹਾ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਮੱਝਾਂ ਦੇ ਝੁੰਡ ਨਾਲ ਟਕਰਾ ਗਈ ਸੀ।ਇਹ ਹਾਦਸਾ ਅਹਿਮਦਾਬਾਦ ਰੇਲਵੇ ਸਟੇਸ਼ਨ ਦੇ ਨੇੜੇ ਵਟਵਾ ਅਤੇ ਮਣੀਨਗਰ ਸਟੇਸ਼ਨਾਂ ਕੋਲ ਵਾਪਰਿਆ। ਜ਼ਿਕਰਯੋਗ ਹੈ ਕਿ ਰੇਲ ਗੱਡੀ ਦਾ ਉਦਘਾਟਨ ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਸਤੰਬਰ ਨੂੰ ਕੀਤਾ ਸੀ।

                                                   Image

ਇਹ ਤੀਜੀ ਵੰਦੇ ਭਾਰਤ ਟਰੇਨ ਹੈ, ਜੋ ਗਾਂਧੀਨਗਰ ਤੋਂ ਅਹਿਮਦਾਬਾਦ ਹੁੰਦਿਆਂ ਮੁੰਬਈ ਤਕ ਜਾਂਦੀ ਹੈ, ਫਿਰ ਉਸੇ ਰੂਟ ’ਤੇ ਵਾਪਸ ਆ ਜਾਂਦੀ ਹੈ। ਇਸ ਦੇ ਨਾਲ ਹੀ ਪਹਿਲਾਂ ਇਕ ਟ੍ਰੇਨ ਨਵੀਂ ਦਿੱਲੀ ਅਤੇ ਵਾਰਾਣਸੀ ਅਤੇ ਨਵੀਂ ਦਿੱਲੀ ਤੇ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਾਲੇ ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ।