ਹੁਸ਼ਿਆਰਪੁਰ ਤੋਂ ਭਾਜਪਾ ਵਲੋਂ ਟਿਕਟ ਨਾ ਮਿਲਣ ’ਤੇ ਵਿਜੇ ਸਾਂਪਲਾ ਦਾ ਛਲਕਿਆ ਦਰਦ,ਸੋਸ਼ਲ ਮੀਡੀਆ ਤੋਂ ‘ਮੋਦੀ ਦਾ ਪਰਿਵਾਰ’ ਹਟਾਇਆ

ਹੁਸ਼ਿਆਰਪੁਰ ਤੋਂ ਭਾਜਪਾ ਵਲੋਂ ਟਿਕਟ ਨਾ ਮਿਲਣ ’ਤੇ ਵਿਜੇ ਸਾਂਪਲਾ ਦਾ ਛਲਕਿਆ ਦਰਦ,ਸੋਸ਼ਲ ਮੀਡੀਆ ਤੋਂ ‘ਮੋਦੀ ਦਾ ਪਰਿਵਾਰ’ ਹਟਾਇਆ

ਲੋਕ ਸਭਾ ਚੋਣਾਂ ਲਈ ਭਾਜਪਾ ਵਲੋਂ ਅੱਜ ਪੰਜਾਬ ਦੀਆਂ 3 ਹੋਰ ਸੀਟਾਂ ਉਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਭਾਜਪਾ ਨੇ ਹੁਸ਼ਿਆਰਪੁਰ ਤੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿਤੀ ਹੈ। ਇਸ ਵਿਚਾਲੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਨੇ ਟਵੀਟ ਕੀਤਾ ਹੈ।

ਮੋਦੀ ਦੇ ਪਰਿਵਾਰ ਨੂੰ ਹਟਾਉਣ ਤੋਂ ਬਾਅਦ, ਸਾਂਪਲਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ – “ਇਕ ਰਸਤਾ ਬੰਦ ਹੁੰਦਾ ਹੈ ਤਾਂ ਰੱਬ ਕਈ ਰਸਤੇ ਹੋਰ ਖੋਲ੍ਹ ਦਿੰਦਾ ਹੈ। ਪ੍ਰਮਾਤਮਾ ਨੇ ਮੇਰੇ ਲਈ ਵੀ ਕੋਈ ਰਸਤਾ ਤੈਅ ਕੀਤਾ ਹੋਵੇਗਾ। ਮੇਰਾ ਸਾਥ ਦੇਣ ਵਾਲੇ ਸਾਥੀਆਂ ਦਾ ਧੰਨਵਾਦ”

ਇਸ ਤੋਂ ਬਾਅਦ ਉਨ੍ਹਾਂ ਨੇ ਦੂਜੀ ਪੋਸਟ ‘ਚ ਲਿਖਿਆ- ‘ਹਮਨੇ ਤੋ ਅਪਨਾ ਖੂਨ ਪਸੀਨਾ ਬਹਾ ਦੀਆ। ਅਬ ਬਾਰਿਸ਼ੇਂ ਲਿਖੇਂਗੀ ਮੁਕੱਦਰ ਜ਼ਮੀਨ ਕਾ।” ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਭਾਜਪਾ ਛੱਡਣ ਨਾਲ ਜੋੜਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ 2014 ਅਤੇ 2019 ਦੀਆਂ ਚੋਣਾਂ ਵਿਚ ਭਾਜਪਾ ਨੇ ਇਹ ਸੀਟ ਜਿੱਤੀ ਸੀ। ਪਾਰਟੀ ਦੇ ਵਿਜੇ ਸਾਂਪਲਾ ਨੇ 2014 ਵਿਚ ਜਿੱਤ ਹਾਸਲ ਕੀਤੀ ਸੀ ਜਦਕਿ ਸੋਮ ਪ੍ਰਕਾਸ਼ ਨੇ 2019 ਵਿਚ ਕਾਂਗਰਸ ਦੇ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੂੰ ਹਰਾਇਆ ਸੀ। ਇਸ ਵਾਰ ਵਿਜੇ ਸਾਂਪਲਾ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਭਾਜਪਾ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨ ਦਿਤਾ ਹੈ।