ਇਟਲੀ ’ਚ ਨੌਜਵਾਨ ਸਭਾ ਵੱਲੋਂ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ। 

ਇਟਲੀ ’ਚ ਨੌਜਵਾਨ ਸਭਾ ਵੱਲੋਂ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ। 

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜੀ ਰੱਖਣ ਦੇ ਮੰਤਵ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੌਜਵਾਨ ਸਭਾ ਵੱਲੋਂ ਦੀਪ ਸਿੱਧੂ, ਸੰਦੀਪ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੀ ਯਾਦ ’ਚ ਪਹਿਲਾ ਵਾਲੀਬਾਲ ਟੂਰਨਾਮੈਂਟ ਕਰੇਮਾ ਵਿਖੇ ਕਰਵਾਇਆ ਗਿਆ, ਜਿਸ ’ਚ ਇਟਲੀ ਭਰ ਤੋਂ 12 ਟੀਮਾਂ ਨੇ ਹਿੱਸਾ ਲਿਆ। ਇਟਲੀ ਦੇ ਵੱਖ-ਵੱਖ ਖੇਤਰਾਂ ਤੋਂ ਦਰਸ਼ਕ ਇਸ ਟੂਰਨਾਮੈਂਟ ਨੂੰ ਦੇਖਣ ਲਈ ਪੁੱਜੇ। ਇਸ ਟੂਰਨਾਮੈਂਟ ’ਚ ਕਾਫ਼ੀ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਫਾਈਨਲ ਮੁਕਾਬਲਾ ਲੇਨੋ ਅਤੇ ਵੇਰੋਨਾ ਦੀ ਟੀਮ ’ਚ ਹੋਇਆ। ਬੇਹੱਦ ਫਸਵੇਂ ਮੁਕਾਬਲੇ ’ਚ ਲੇਨੋ ਦੀ ਟੀਮ ਨੇ ਜਿੱਤ ਦੇ ਝੰਡੇ ਗੱਡੇ ਅਤੇ ਟੂਰਨਾਮੈਂਟ ਦਾ ਪਹਿਲਾ ਇਨਾਮ 800 ਯੂਰੋ ਅਤੇ ਕੱਪ ਪ੍ਰਾਪਤ ਕੀਤਾ, ਜੋ ਬਲਦੇਵ ਸਿੰਘ ਧਾਰੀਵਾਲ (ਧਾਰੀਵਾਲ ਗਰੁੱਪ ਲੋਨਾਤੋ) ਵੱਲੋਂ ਦਿੱਤਾ ਗਿਆ। ਦੂਸਰੇ ਸਥਾਨ ’ਤੇ ਵੇਰੋਨਾ ਦੀ ਟੀਮ ਨੇ 600 ਯੂਰੋ ਅਤੇ ਕੱਪ ਪ੍ਰਾਪਤ ਕੀਤਾ, ਜੋ ਬਿੱਕਰ ਸਿੰਘ ਵੱਲੋਂ ਦਿੱਤਾ ਗਿਆ।

ਇਸ ਟੂਰਨਾਮੈਂਟ ’ਚ ਤੀਸਰੇ ਸਥਾਨ ’ਤੇ ਆਈ ਟੀਮ ਨੂੰ ਪੰਜਾਬ ਕਲੱਬ ਪਾਲਾਸੋਲੋ ਵੱਲੋਂ 200 ਯੂਰੋ ਇਨਾਮ ਵਜੋਂ ਦਿੱਤੇ ਗਏ। ਇਸ ਟੂਰਨਾਮੈਂਟ ’ਚ ਟਰਾਫੀਆਂ ਦੀ ਸੇਵਾ ਹਰਦੇਵ ਸਿੰਘ ਦੇਬਾ ਵੱਲੋਂ ਕੀਤੀ ਗਈ । ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀ ਹਰ ਟੀਮ ਨੂੰ ਟਰਾਫੀ ਦਿੱਤੀ ਗਈ। ਇਸ ਮੌਕੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੌਜਵਾਨ ਸਭਾ ਵੱਲੋਂ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲਾਡੀ ਗਦਾਈਆ, ਗੁਰਮੀਤ ਅਨਿਆਦੇਲੋ, ਸੁਚੇਤ ਸਿੰਘ, ਮੁਖਤਿਆਰ ਸਿੰਘ, ਗੋਪੀ ਰੋੜਕਾ, ਚੋਬਨ ਕਰਨ, ਮੇਵਾ ਸਿੰਘ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੌਜਵਾਨ ਸਭਾ ਦੇ ਸਮੂਹ ਮੈਂਬਰ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਰੰਮੀ, ਉਪ ਪ੍ਰਧਾਨ ਸੁਖਜਿੰਦਰ ਸਿੰਘ ਕਾਲਾ, ਬਲਜੀਤ ਸਿੰਘ, ਗੁਰਜਿੰਦਰ ਸਿੰਘ, ਜੀਤਾ ਕਰੇਮੋਨਾ, ਲਖਵਿੰਦਰ ਸਿੰਘ ਲੱਕੀ, ਹੈਪੀ ਗਾਂਬਰਾ, ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਦੇ ਸਮੂਹ ਮੈਂਬਰ ਅਤੇ ਹੋਰ ਮੌਜੂਦ ਸਨ।