- Updated: May 27, 2026 09:42 AM
ਪਟਿਆਲਾ ਅਧੀਨ ਪੈਂਦੇ ਸਮਾਣਾ ‘ਚ ਨਿਗਮ ਚੋਣਾਂ ਨੂੰ ਲੈ ਕੇ ਅੱਜ ਦੁਬਾਰਾ ਵੋਟਿੰਗ ਹੋ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨ ਵਾਰਡ ਨੂੰਬਰ 3 ਵਿਚ ਕਾਫੀ ਹੰਗਾਮਾ ਹੋਇਆ ਸੀ, ਜਿਸ ਕਰਕੇ ਵੋਟਿੰਗ ਪ੍ਰਭਾਵਿਤ ਹੋਈ ਸੀ। ਇਸ ਦੇ ਚਲਦਿਆਂ ਵਾਰਡ ਨੰਬਰ 3 ਦੇ ਬੂਥ ਨੰਬਰ 6 ‘ਤੇ ਰੀ-ਪੋਲਿੰਗ ਕਰਾਈ ਜਾ ਰਹੀ ਹੈ।
ਜਿਕਰਯੋਗ ਹੈ ਕਿ ਬੀਤੇ ਦਿਨ ਸਮਾਣਾ ਦੇ ਕ੍ਰਿਸ਼ਨਾ ਬਸਤੀ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਇੱਕ ਪੋਲਿੰਗ ਬੂਥ ਨੇੜੇ ਭਾਰੀ ਹੰਗਾਮੇ ਦੌਰਾਨ ਇੱਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗ ਗਿਆ। ਇਸ ਘਟਨਾ ਤੋਂ ਬਾਅਦ, ਗੁੱਸੇ ਵਿੱਚ ਆਏ ਵਸਨੀਕ ਪੋਲਿੰਗ ਬੂਥ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ। ਇੱਕ ਪਾਸੇ ਲੋਕਾਂ ਨੇ ਪੁਲਿਸ ‘ਤੇ ਇੱਟਾਂ ਅਤੇ ਪੱਥਰ ਸੁੱਟ ਜਦੋਂ ਕਿ ਦੂਜੇ ਪਾਸੇ ਪੁਲਿਸ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਹਵਾ ਵਿੱਚ ਤਿੰਨ ਰਾਊਂਡ ਫਾਇਰ ਵੀ ਕੀਤੇ। ਘਟਨਾ ਤੋਂ ਬਾਅਦ, ਪੂਰੇ ਇਲਾਕੇ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਜ਼ਖਮੀ ਹੋਣ ‘ਤੇ ਪਰਿਵਾਰ ਅਤੇ ਸਥਾਨਕ ਨਿਵਾਸੀ ਬਹੁਤ ਗੁੱਸੇ ਵਿੱਚ ਹਨ। ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ, ਜਿਸ ਨਾਲ ਸਥਿਤੀ ਹੋਰ ਵਿਗੜ ਗਈ।
ਉਥੇ ਹੀ ਪੰਜਾਬ ‘ਚ ਵੋਟਿੰਗ ਫੀਸਦੀ ਦ ਗੱਲ ਕਰੀਏ ਤਾਂ ਸ਼ਹਿਰੀ ਚੋਣਾਂ ‘ਚ 63.94% ਵੋਟਿੰਗ ਹੋਈ, ਜਿਸ ਵਿਚ ਨਗਰ ਨਿਗਮਾਂ ਲਈ 59.91 ਫੀਸਦੀ, ਨਗਰ ਕੌਂਸਲ ਲਈ 65.6 ਫੀਸਦੀ ਵੋਟਿੰਗ ਹੋਈ। ਉਥੇ ਹੀ ਨਗਰ ਪੰਚਾਇਤਾਂ ਲਈ ਸਭ ਤੋਂ ਵੱਧ 76.18% ਵੋਟਿੰਗ ਹੋਈ। ਪੰਜਾਬ ਵਿਚ 22 ਲੱਖ 38 ਹਜ਼ਾਰ 241 ਲੋਕਾਂ ਨੇ ਮਤਦਾਨ ਕੀਤਾ। ਚੋਣਾਂ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ।