ਵ੍ਰਿੰਦਾਵਨ ਕਿਸ਼ਤੀ ਹਾਦਸੇ ''ਚ 6 ਦਿਨਾਂ ਬਾਅਦ ਮਿਲੀ ਇੱਕ ਨੌਜਵਾਨ ਦੀ ਦੇਹ

ਵ੍ਰਿੰਦਾਵਨ ਕਿਸ਼ਤੀ ਹਾਦਸੇ ''ਚ 6 ਦਿਨਾਂ ਬਾਅਦ ਮਿਲੀ ਇੱਕ ਨੌਜਵਾਨ ਦੀ ਦੇਹ

ਮਥੁਰਾ ਦੇ ਵ੍ਰਿੰਦਾਵਨ ਵਿੱਚ ਵਾਪਰੇ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋਏ ਇੱਕ ਹੋਰ ਲਾਪਤਾ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜਲਾਲਾਬਾਦ ਦੇ ਪੰਕਜ ਮਲਹੋਤਰਾ ਵਜੋਂ ਹੋਈ ਹੈ। ਬੀਤੇ ਛੇ ਦਿਨਾਂ ਤੋਂ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਪੰਕਜ ਮਲਹੋਤਰਾ ਦੀ ਭਾਲ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ 15 ਮ੍ਰਿਤਕ ਦੇਹਾਂ ਨੂੰ ਬਰਾਮਦ ਕੀਤਾ ਗਿਆ, ਅਤੇ 22 ਲੋਕਾਂ ਦਾ ਰੈਸਕਿਊ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਿਕ ਹਾਦਸੇ ਵਾਲੀ ਜਗ੍ਹਾ ਤੋਂ 7 ਕਿਲੋਮੀਟਰ ਦੂਰ ਝਾੜੀਆਂ ਦੇ ਵਿੱਚ ਪੰਕਜ ਮਲਹੋਤਰਾ ਦੀ ਮ੍ਰਿਤਕ ਦੇ ਉਸ ਵੇਲੇ ਮਿਲੀ ਜਦੋਂ ਨਦੀ ਦੇ ਵਿੱਚ ਗਾਰ ਹੋਣ ਕਾਰਨ ਬੋਡੀ ਉੱਥੇ ਫਸ ਗਈ ਅਤੇ ਬਦਬੂ ਆਉਣ ਲੱਗ ਗਈ। ਫਿਲਹਾਲ ਵ੍ਰਿੰਦਾਵਨ ਦੇ ਹਸਪਤਾਲ ਦੇ ਵਿੱਚ ਡੈੱਡ ਬਾਡੀ ਨੂੰ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਹੈ। ਪੋਸਟਮਾਰਟਮ ਦੀ ਕਾਰਵਾਈ ਕਰਨ ਤੋਂ ਬਾਅਦ ਡੈਡ ਬਾਡੀ ਜਲਾਲਾਬਾਦ ਭੇਜੀ ਜਾਵੇਗੀ। ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਡੈਡ ਬਾਡੀ ਨੂੰ ਜਲਾਲਾਬਾਦ ਭੇਜਣ ਦੇ ਲਈ ਇੰਤਜ਼ਾਮਆਤ ਕਰ ਲਏ ਗਏ ਹਨ।