ਅੱਜ CM ਮਾਨ-ਡਾ.ਗੁਰਪ੍ਰੀਤ ਕੌਰ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ,ਸ਼ਾਇਰਾਨਾ ਅੰਦਾਜ਼ ‘ਚ ਦੋਵਾਂ ਨੇ ਦਿੱਤੀ ਇਕ-ਦੂਜੇ ਨੂੰ ਵਧਾਈ

ਅੱਜ CM ਮਾਨ-ਡਾ.ਗੁਰਪ੍ਰੀਤ ਕੌਰ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ,ਸ਼ਾਇਰਾਨਾ ਅੰਦਾਜ਼ ‘ਚ ਦੋਵਾਂ ਨੇ ਦਿੱਤੀ ਇਕ-ਦੂਜੇ ਨੂੰ ਵਧਾਈ

ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੀ ਵਿਆਹ ਦੀ ਪਹਿਲੀ ਵਰ੍ਹੇਗੰਢ ਹੈ। ਇਸ ਮੌਕੇ ਦੋਵਾਂ ਨੇ ਸ਼ਾਇਰਾਨਾ ਅੰਦਾਜ਼ ਵਿਚ ਇਕ-ਦੂਜੇ ਨੂੰ ਵਧਾਈ ਦਿੱਤੀ।

               Image

ਮੁੱਖ ਮੰਤਰੀ ਮਾਨ ਨੇ ਸਭ ਤੋਂ ਪਹਿਲਾਂ ਟਵੀਟ ਕਰਦਿਆਂ ਲਿਖਿਆ-‘ਇਕੋ ਮੇਹਰ ਮੈਂ ਓਸ ਸੋਹਣੇ ਰੱਬ ਤੋਂ ਮੰਗੀ ਐ… ਸਾਡੀ ਫੋਟੋ ਦੇਖ ਕੇ ਲੋਕ ਕਹਿਣ ਦੋਵਾਂ ਦੀ ਕਿਸਮਤ ਚੰਗੀ ਐ’

                   Image

ਇਸ ਦੇ ਜਵਾਬ ਵਿਚ ਡਾ. ਗੁਰਪ੍ਰੀਤ ਮਾਨ ਨੇ ਵੀ ਟਵੀਟ ਕੀਤਾ। ਵਰ੍ਹੇਗੰਢ ਦੀ ਵਧਾਈ ਦਿੰਦਿਆੰ ਡਾ. ਗੁਰਪ੍ਰੀਤ ਮਾਨ ਨੇ ਲਿਖਿਆ- ਲਿਖਿਆ, ਦੋ ਹੀ ਚੀਜ਼ਾਂ ਮੰਗਦੀ ਹਾਂ ਰੱਬ ਤੋਂ ਦਿਨ ਰਾਤ . ਇੱਕ ਓਹਦਾ ਸਿਰ ਤੇ ਹੱਥ .. ਦੂਜਾ ਤੇਰਾ ਸਾਥ..!!

ਦੱਸ ਦੇਈਏ ਕਿ ਵਿਆਹ ਦੀ ਪਹਿਲੀ ਵਰ੍ਹੇਗੰਢ ਕਾਰਨ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਕਲੱਬ ਵਿਚ ਪਾਰਟੀ ਰੱਖੀ ਗਈ ਹੈ ਜਿਥੇ ਪੰਜਾਬ ਤੇ ਦਿੱਲੀ ਦੇ ਕਈ ਮੰਤਰੀ, ਵਿਧਾਇਕ, ਸਾਂਸਦ ਤੇ ਸੀਐੱਮ ਮਾਨ ਦੇ ਪਾਲੀਵੁੱਡ ਦੇ ਕੁਝ ਸੈਲੀਬ੍ਰਿਟੀ ਵੀ ਪਹੁੰਚ ਰਹੇ ਹਨ।