ਪੱਛਮੀ ਏਸ਼ੀਆ ਮੁੱਦੇ ‘ਤੇ ਗੱਲਬਾਤ ਸਿਰਫ਼ ਪ੍ਰਧਾਨ ਮੰਤਰੀ ਮੋਦੀ ਅਤੇ ਡੋਨਾਲਡ ਟਰੰਪ ਵਿਚਾਲੇ ਸੀ: ਵਿਦੇਸ਼ ਮੰਤਰਾਲਾ

ਪੱਛਮੀ ਏਸ਼ੀਆ ਮੁੱਦੇ ‘ਤੇ ਗੱਲਬਾਤ ਸਿਰਫ਼ ਪ੍ਰਧਾਨ ਮੰਤਰੀ ਮੋਦੀ ਅਤੇ ਡੋਨਾਲਡ ਟਰੰਪ ਵਿਚਾਲੇ ਸੀ: ਵਿਦੇਸ਼ ਮੰਤਰਾਲਾ

ਪੱਛਮੀ ਏਸ਼ੀਆ 'ਚ ਜੰਗ ਵਿਚਾਲੇ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਫੋਨ 'ਤੇ ਗੱਲ ਹੋਈ ਸੀ। ਇਸ ਫੋਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਗੱਲਬਾਤ 'ਚ ਏਲਨ ਮਸਕ ਵੀ ਮੌਜੂਦ ਸਨ। ਭਾਰਤੀ ਵਿਦੇਸ਼ ਮੰਤਰਾਲਾ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਇਸ ਬਾਰੇ ਸ਼ਨੀਵਾਰ ਨੂੰ ਕਿਹਾ,''ਅਸੀਂ ਪੂਰੀ ਰਿਪੋਰਟ ਦੇਖੀ ਹੈ। 24 ਮਾਰਚ ਨੂੰ ਹੋਈ ਟੈਲੀਫੋਨ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੀ ਹੋਈ ਸੀ।''

ਦੋਵਾਂ ਨੇਤਾਵਾਂ ਦੀ ਇਸ ਗੱਲਬਾਤ ਬਾਰੇ ਬੁਲਾਰੇ ਨੇ ਕਿਹਾ,''ਜਿਵੇਂ ਕਿ ਪਹਿਲਾਂ ਵੀ ਕਿਹਾ ਜਾ ਚੁੱਕਿਆ ਹੈ, ਇਸ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਮੌਕਾ ਮਿਲਿਆ।'' ਦੱਸਣਯੋਗ ਹੈ ਕਿ ਅਮਰੀਕੀ ਮੀਡੀਆ ਦੇ ਇਕ ਹਲਕੇ ਨੇ ਸੂਤਰਾਂ ਨੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਗੱਲਬਾਤ ਦੌਰਾਨ ਟਰੰਪ ਨਾਲ ਅਮਰੀਕਾ ਦੇ ਟੈਸਲਾ ਕਾਰਪੋਰੇਸ਼ਨ ਦੇ ਮੁਖੀ ਮਸਕ ਵੀ ਮੌਜੂਦ ਸਨ।