ਸੁਖਬੀਰ ਬਾਦਲ ਨੇ ਕਿਹਾ ,"ਜਿਹੜਾ BJP ''ਚ ਜਾਂਦਾ, ਉਸ ਦਾ DNA ਚੈੱਕ ਕਆ ਰਵਾਉਣਾ ਚਾਹੀਦਾ"

ਸੁਖਬੀਰ ਬਾਦਲ ਨੇ ਕਿਹਾ ,

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸਿੰਕਦਰ ਸਿੰਘ ਮਲੂਕਾ ਦੇ ਨੂੰਹ ਤੇ ਪੁੱਤਰ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਮਲੂਕਾ ਦੇ ਨੂੰਹ ਤੇ ਪੁੱਤਰ ਦੇ ਭਾਜਪਾ ਵਿਚ ਸਾਮਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਤੰਜ਼ ਕੱਸਿਆ ਹੈ।

ਉਨ੍ਹਾਂ ਕਿਹਾ ਕਿ ਜਿਹੜਾ ਭਾਜਪਾ ਵਿਚ ਜਾਂਦਾ ਹੈ ਉਸ ਦਾ ਡੀਐਨਏ ਚੈੱਕ ਕਰਵਾਉਣਾ ਚਾਹੀਦਾ। ਖਾਸ ਕਰਕੇ ਨੈਸ਼ਨਲ ਪਾਰਟੀਆਂ ਦਾ। ਕਿਸਾਨੀ ਅੰਦੋਲਨ ਵੇਲੇ ਸਾਰੇ ਬੀਜੇਪੀ ਲੀਡਰ ਕਿਸਾਨਾਂ ਦੇ ਖਿਲਾਫ ਸਨ ਤੇ ਹੁਣ 'ਆਪ' ਦੀ ਸਰਕਾਰ ਵੇਲੇ ਪੰਜਾਬ ਦੇ ਕਿਸਾਨਾਂ 'ਤੇ ਡਾਂਗਾਂ ਵਰ੍ਹੀਆਂ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਕਿਸੇ ਦੀ ਏਨੀ ਹਿੰਮਤ ਨਹੀਂ ਹੋਣੀ ਸੀ।