- Updated: December 02, 2022 07:28 PM
ਕਰਨਾਟਕ ਦੇ ਮਾਂਡਿਆ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਾਂ ਨੇ ਪਰਿਵਾਰਕ ਵਿਵਾਦ ਨੂੰ ਲੈ ਕੇ ਘਰ 'ਚ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ ਅਤੇ ਫਿਰ ਫਾਂਸੀ ਲਗਾ ਲਈ। ਮ੍ਰਿਤਕਾਂ ਦੀ ਪਛਾਣ ਮਦੁਰ ਕਸਬੇ ਦੇ ਹੋਲੇ ਬੀੜੀ ਵਾਸੀ 30 ਸਾਲਾ ਉਸਨਾ ਕੌਸਰ ਅਤੇ ਉਸ ਦੇ ਬੱਚਿਆਂ ਹੈਰਿਸ (7), ਧੀਆਂ ਅਲੀਸਾ (4) ਅਤੇ ਫਾਤਿਮਾ (2) ਵਜੋਂ ਹੋਈ ਹੈ। ਪੁਲਸ ਅਨੁਸਾਰ ਉਸਨਾ ਕੌਸਰ ਦਾ ਵਿਆਹ ਕਾਰ ਮੈਕੇਨਿਕ ਅਕੀਲ ਨਾਲ ਹੋਇਆ ਸੀ।

ਪੁਲਸ ਨੇ ਕਿਹਾ,''ਉਸ ਨੇ ਆਪਣੇ ਬੱਚਿਆਂ ਨੂੰ ਖਾਣੇ 'ਚ ਜ਼ਹਿਰ ਮਿਲਾ ਕੇ ਦਿੱਤਾ, ਬਾਅਦ 'ਚ ਉਸ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਸਨਾ ਮਦੁਰ ਕਸਬੇ ਦੇ ਇਕ ਨਰਸਿੰਗ ਹੋਮ 'ਚ ਕੰਮ ਕਰਦੀ ਸੀ। ਪਰਿਵਾਰਕ ਵਿਵਾਦ ਨੂੰ ਲੈ ਕੇ ਪਤੀ-ਪਤਨੀ 'ਚ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ। ਘਟਨਾ ਵੀਰਵਾਰ ਰਾਤ ਦੀ ਹੈ ਅਤੇ ਇਸ ਦਾ ਖ਼ੁਲਾਸਾ ਸ਼ੁੱਕਰਵਾਰ ਨੂੰ ਹੋਇਆ। ਪੁਲਸ ਨੇ ਮੌਕੇ ਦਾ ਦੌਰਾ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।