- Updated: March 22, 2026 09:02 AM
ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਇਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਨਮੋਲ ਵਰਮਾ ਵਜੋਂ ਹੋਈ ਹੈ। ਜੋ ਕਿ 4 ਸਾਲ ਪਹਿਲਾਂ ਪੜ੍ਹਾਈ ਲਈ ਵਿਦੇਸ਼ ਗਿਆ ਸੀ। ਮ੍ਰਿਤਕ ਅਜੇ ਕੁਆਰਾ ਸੀ।
ਜਾਣਕਾਰੀ ਅਨੁਸਾਰ ਕੱਚਾ ਗਾਦੜੀਵਾਲਾ ਰੋਡ ਜ਼ੀਰਾ ਦੇ ਰਹਿਣ ਵਾਲੇ ਧਰਮ ਵੀਰ ਕੁਮਾਰ ਦੇ ਬੇਟੇ ਨਵਦੀਪ ਵਰਮਾ ਅਤੇ ਅਨਮੋਲ ਵਰਮਾ 4 ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਲਈ ਗਏ ਸਨ। ਕੰਮ ਤੋਂ ਪਰਤ ਕੇ ਦੋਵੇਂ ਭਰਾ ਰੋਟੀ ਖਾ ਕੇ ਸੌਂ ਗਏ, ਸਵੇਰੇ ਜਦੋਂ ਉਸ ਦੇ ਵੱਡੇ ਭਰਾ ਨਵਦੀਪ ਵਰਮਾ ਨੇ ਆਪਣੇ ਛੋਟੇ ਭਰਾ ਅਨਮੋਲ ਵਰਮਾ ਨੂੰ ਕੰਮ ’ਤੇ ਜਾਣ ਲਈ ਉਠਾਇਆ ਤਾਂ ਉਸ ਦੀ ਸਾਈਲੈਂਟ ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਸੀ।
ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਪੰਜਾਬ ’ਚ ਲਿਆਉਣ ਲਈ ਮਦਦ ਕੀਤੀ ਜਾਵੇ। ਇਸ ਦੁੱਖ ਭਰੀ ਘੜੀ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।