ਜ਼ੀਰਕਪੁਰ ’ਚ ਬਿਲਡਰ ਦੇ ਦਫ਼ਤਰ ’ਤੇ ਫਾਇਰਿੰਗ, ਹਮਲਾਵਰ CCTV ਕੈਮਰੇ ’ਚ ਕੈਦ

ਜ਼ੀਰਕਪੁਰ ’ਚ ਬਿਲਡਰ ਦੇ ਦਫ਼ਤਰ ’ਤੇ ਫਾਇਰਿੰਗ, ਹਮਲਾਵਰ CCTV ਕੈਮਰੇ ’ਚ ਕੈਦ

ਜ਼ੀਰਕਪੁਰ ਵਿਚ ਇਕ ਬਿਲਡਰ ਦੇ ਦਫ਼ਤਰ ’ਤੇ ਦੋ ਹਥਿਆਰਬੰਦ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਵੇਂ ਹਮਲਾਵਰਾਂ ਨੇ ਪ੍ਰੋਜੈਕਟ ਦੇ ਗੇਟ ’ਤੇ ਤਿੰਨ ਫਾਇਰ ਕੀਤੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਬਿਲਡਰ ਅਮਿਤ ਦੁਆ ਨੇ ਦੱਸਿਆ ਕਿ ਉਸ ਨੂੰ ਪਿਛਲੇ ਕਰੀਬ ਇੱਕ ਸਾਲ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਨਾਲ-ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਫਾਇਰਿੰਗ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਅਤੇ ਫਾਇਰਿੰਗ ਪਿੱਛੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਸਾਲ ਪਹਿਲਾ ਵੀ ਬਿਲਡਰ ਤੋਂ 5 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ।