ਸਰਹੱਦ ਪਾਰ ਦਾ ਸ਼ਰਮਨਾਕ ਹਾਦਸਾ :ਜਬਰ-ਜ਼ਿਨਾਹ ਮਗਰੋਂ  3 ਨਾਬਾਲਗ ਬੱਚੀਆਂ ਵਿੱਚੋ 2 ਦਾ ਕੀਤਾ ਕਤਲ। 

ਸਰਹੱਦ ਪਾਰ ਦਾ ਸ਼ਰਮਨਾਕ ਹਾਦਸਾ :ਜਬਰ-ਜ਼ਿਨਾਹ ਮਗਰੋਂ  3 ਨਾਬਾਲਗ ਬੱਚੀਆਂ ਵਿੱਚੋ 2 ਦਾ ਕੀਤਾ ਕਤਲ। 

 

ਗੁਰਦਾਸਪੁਰ  -
 ਪੇਸ਼ਾਵਰ ਦੇ ਪਿੰਡ ਸੂਫੇਦ ਢੇਰੀ ਦੇ ਰਹਿਣ ਵਾਲੇ ਇਕ ਦੋਸ਼ੀ ਨੂੰ ਪੁਲਸ ਨੇ ਤਿੰਨ ਨਾਬਾਲਿਗ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਜਬਰ-ਜ਼ਿਨਾਹ ਅਤੇ ਫਿਰ 2 ਬੱਚੀਆਂ ਦਾ ਕਤਲ ਕਰ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਦੋਸ਼ੀ ਸੋਹੇਲ ਉਰਫ਼ ਹਜ਼ਰਾਲ ਅਲੀ ਵਾਸੀ ਸੁਫ਼ੈਦ ਢੇਰੀ ਨੇ ਆਪਣੇ ਹੀ ਪਿੰਡ ਦੀਆਂ 3 ਬੱਚੀਆਂ ਨੂੰ ਅਗਵਾ ਕਰ ਕੇ ਆਪਣੇ ਘਰ ਲੈ ਗਿਆ। ਤਿੰਨਾਂ ਦੇ ਹੱਥ-ਪੈਰ ਬੰਨ੍ਹ ਕੇ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਉਹ ਘਰ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਿਆ।
ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦਾ ਰੌਲਾ ਪੈਣ ’ਤੇ ਲੋਕਾਂ ਨੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਦੋਸ਼ੀ ਦੇ ਘਰ ਨੂੰ ਤਾਲਾ ਲੱਗਾ ਵੇਖ ਸ਼ੱਕ ਦੇ ਆਧਾਰ ’ਤੇ ਜਦੋਂ ਘਰ ’ਚ ਦਾਖਲ ਹੋ ਕੇ ਕਮਰਾ ਖੋਲ੍ਹਿਆ ਤਾਂ ਤਿੰਨੋਂ ਕੁੜੀਆਂ ਉੱਥੇ ਪਈਆਂ ਹੋਈਆਂ ਮਿਲੀਆਂ। ਤਿੰਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ 2 ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਤੀਜੇ ਨੂੰ ਬਚਾ ਲਿਆ ਗਿਆ। ਪੁਲਸ ਨੇ ਬਚੀ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।