ਕਿਸਾਨਾਂ ਦੇ ਧਰਨੇ ਕਾਰਣ ਪੰਜਾਬ ਚ 5 ਟ੍ਰੇਨਾਂ ਰੱਦ , 8 ਦਾ ਸਮਾਂ ਬਦਲਿਆ 

ਕਿਸਾਨਾਂ ਦੇ ਧਰਨੇ ਕਾਰਣ ਪੰਜਾਬ ਚ 5 ਟ੍ਰੇਨਾਂ ਰੱਦ , 8 ਦਾ ਸਮਾਂ ਬਦਲਿਆ 

 

ਫ਼ਸਲਾਂ ਦੇ ਘਟੋ ਘੱਟ ਸਮਰਥਨ ਮੁੱਲ ਅਤੇ ਉੱਤਰ ਪ੍ਰਦੇਸ਼ ਦੇ ਲਾਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਨੂੰ ਇਨਸਾਫ ਦੀ ਮੰਗ ਨੂੰ ਲੈ  ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਐਤਵਾਰ ਨੂੰ ਸੂਬੇ ਦਾ ਰੇਲ ਟਰੈਫਿਕ ਜਾਮ ਕਰ ਦਿੱਤਾ।  ਕਿਸਾਨਾਂ ਦੇ ਪ੍ਰਦਰਸ਼ਨ ਦੇ ਚਲਦਿਆਂ ਦਿੱਲੀ- ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਅਤੇ ਕਟਿਹਾਰ  ਨੂੰ ਲੁਧਿਆਣਾ ਵਿਚ ਰੋਕ ਦਿੱਤਾ ਗਿਆ ਜਦਕਿ ਦਿੱਲੀ -ਪਠਾਨਕੋਟ ਇੰਟਰ ਸਿਟੀ ਐਕਸਪ੍ਰੈਸ ਨੂੰ ਜਲੰਧਰ ਰੇਲਵੇ ਸਟੇਸ਼ਨ ਤੇ ਰੋਕਿਆ ਗਿਆ। ਫਿਰੋਜ਼ਪੁਰ ਰੇਲਵੇ ਮੰਡਲ ਵਲੋਂ 5 ਰੇਲਾਂ ਰੱਦ ਕਰ ਦਿਤੀਆਂ ਗਈਆਂ ਹਨ ਜਦਕਿ 8 ਟ੍ਰੇਨਾਂ ਨੂੰ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਆਪਣੀਆਂ ਮੰਗਾਂ ਨੂੰ ਲੈ  ਕੇ ਕਿਸਾਨਾਂ ਨੇ ਚਾਰ ਘੰਟੇ ਯਾਨੀ 11 ਤੋਂ 3 ਵਜੇ ਤੱਕ ਰੇਲਵੇ ਟ੍ਰੈਕ 'ਤੇ ਬੈਠਣ ਦਾ ਐਲਾਨ ਕੀਤਾ ਹੋਇਆ ਸੀ ਅਤੇ ਐਤਵਾਰ ਸਵੇਰੇ ਕਿਸਾਨਾਂ ਨੇ ਜ਼ਬਰਦਸਤੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਪਟੜੀ ’ਤੇ ਜਾਮ ਲਾ ਦਿੱਤਾ ਅਤੇ ਰੇਲ ਆਵਾਜਾਈ ਵਿੱਚ ਵਿਘਨ ਪਾਇਆ। ਬਠਿੰਡਾ, ਫਿਰੋਜ਼ਪੁਰ, ਮੋਗਾ, ਗੁਰਦਾਸਪੁਰ ਵਿੱਚ ਕਿਸਾਨ ਰੇਲ ਪਟੜੀ ’ਤੇ ਬੈਠ ਗਏ ।

ਇਸ ਤੋਂ ਪਹਿਲਾਂ ਕਿਸਾਨ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਪਰ ਰੇਲਵੇ ਪ੍ਰਸ਼ਾਸਨ ਨੇ 11 ਵਜੇ ਦਾ ਸਮਾਂ ਦੱਸ ਕੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਕੁਝ ਦੇਰ ਤੱਕ ਗਰੋਹ ਦੇ ਮੈਂਬਰ ਸਟੇਸ਼ਨ ਦੇ ਬਾਹਰ ਝੰਡੇ ਲੈ ਕੇ ਨਾਅਰੇਬਾਜ਼ੀ ਕਰਦੇ ਰਹੇ ਅਤੇ ਫਿਰ ਸਟੇਸ਼ਨ ਦੇ ਅੰਦਰ ਪਹੁੰਚ ਗਏ। ਉਨ੍ਹਾਂ ਜ਼ਬਰਦਸਤੀ ਰੇਲਵੇ ਟ੍ਰੈਕ 'ਤੇ ਛਾਲ ਮਾਰ ਦਿੱਤੀ ਅਤੇ ਰੇਲਵੇ ਆਵਾਜਾਈ ਠੱਪ ਕਰਕੇ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਜਲੰਧਰ ਤੋਂ ਇਲਾਵਾ ਲੁਧਿਆਣਾ ਅਤੇ ਅੰਮ੍ਰਿਤਸਰ ਸਮੇਤ ਹੋਰ ਵੱਡੇ ਸ਼ਹਿਰਾਂ ਵਿੱਚ ਰੇਲ ਰੋਕਣ ਦਾ ਐਲਾਨ ਕੀਤਾ ਹੈ। ਕਿਸਾਨਾਂ ਦੀ ਹੜਤਾਲ ਕਾਰਨ ਪੰਜਾਬ ਰੂਟ 'ਤੇ ਰੇਲ ਗੱਡੀਆਂ ਦੀ ਆਵਾਜਾਈ 'ਚ ਦਿੱਕਤ ਆ ਸਕਦੀ ਹੈ।