ਜਿਨਸੀ ਸ਼ੋਸ਼ਣ, ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਜਵਾਹਰ ਪੱਡਾ ਫਿਰ ਗਿਰਫ਼ਤਾਰ 

ਜਿਨਸੀ ਸ਼ੋਸ਼ਣ, ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਜਵਾਹਰ ਪੱਡਾ ਫਿਰ ਗਿਰਫ਼ਤਾਰ 

ਲੋਕਾਂ ਨੂੰ ਹਥਿਆਰਾਂ ਦੇ ਜ਼ੋਰ ਤੇ ਜਾਨੋਂ ਮਾਰ ਦੀਆਂ ਧਮਕੀਆਂ ਦੇਣ ਦੇ ਆਦੀ ਹੋ ਚੁੱਕੇ ਸਰੀ ਦੇ  ਪੀਜ਼ਾ ਕਾਰੋਬਾਰੀ  ਅਤੇ ਗੇਟਵੇਅ ਪਿਜ਼ਾ ਦੇ ਮਾਲਕ ਜਵਾਹਰ ਸਿੰਘ ਪੱਡਾ ਨੂੰ ਇਕ ਵਾਰ ਫਿਰ ਪੁਲਿਸ  ਵਲੋਂ ਗਿਰਫ਼ਤਾਰ ਕੀਤਾ ਗਿਆ ਹੈ।  ਇਹ ਗ੍ਰਿਫਤਾਰੀ ਪੱਡਾ ਤੇ 15 ਜੁਲਾਈ ਨੂੰ ਜਿਨਸੀ ਸ਼ੋਸ਼ਣ, ਗੈਰ-ਕਾਨੂੰ ਨੀ ਕੈਦ ਅਤੇ ਧਮਕੀਆਂ ਦੇਣ ਦੇ ਦੋਸ਼ ਲਗਨ  ਤੋਂ ਬਾਅਦ 18 ਜੁਲਾਈ ਨੂੰ  ਹੋਈ ਸੀ।  ਹਾਲਾਂਕਿ ਇਸ ਮਾਮਲੇ ਵਿਚ  ਅਦਾਲਤ ਪੱਡਾ  ਨੂੰ  ਜਮਾਨਤ ਦੇ ਦਿੱਤੀ ਹੈ 

ਇਸ ਤੋਂ ਪਹਿਲਾਂ ਪੱਡਾ  ਨੂੰ  12 ਦਸੰਬਰ, 2018 ਨੂੰ ਇਕ ਵਿਅਕਤੀ ਨੂੰ ਹਥਿਆਰਾਂ ਨਾਲ ਧਮਕਾਉਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ 26 ਜੂਨ 2019 ਨੂੰ ਪੱਡਾ  ਨੂੰ 29 ਮਹੀਨੇ 22 ਦਿਨ   ਸਜਾ ਹੋਈ ਸੀ। ਇਸਦੇ ਨਾਲ ਹੀ ਉਸਨੂੰ ਸਰੀ ਦੀ ਅਦਾਲਤ ਨੇ ਇਕ ਹੋਰ ਮਾਮਲੇ ਵਿਚ ਦੋਸ਼ੀ ਮੰਨਦੇ ਹੋਏ 18 ਮਹੀਨੇ ਦੀਏ ਸਜਾ ਸੁਣਾਈ ਸੀ।  ਇਹ ਦੋਵੇਂ ਸਜਾਵਾਂ ਨਾਲ ਨਾਲ ਚਲੀਆਂ ਸਨ। 2019 ਵਿਚ ਹੀ ਬੀ ਸੀ ਦੀ ਅਦਾਲਤ ਨੇ ਉਸਦੀ ਸਜਾ ਨੂੰ ਘੱਟ ਕਰਨ ਦੀ ਅਰਜੀ ਵੀ ਖਾਰਿਜ ਕੀਤੀ ਸੀ 


ਇਸ ਤੋਂ ਪਹਿਲਾਂ  2016 ਵਿਚ ਵੀ  ਪੱਡਾ  ਖਿਲਾਫ ਚਾਰ ਮਾਮਲੇ ਦਰਜ ਕੀਤੇ ਗਏ ਸਨ । ਉਸ ਸਮੇਂ  ਨਿਊਟਨ ਵਿਖੇ ਸਥਿਤ ਗੇਟਵੇਅ ਪਿਜ਼ਾ ਰੈਸਟੋਰੈਂਟ ਵਿਖੇ ਲੜਾਈ ਦੇ ਮਾਮਲੇ ਵਿਚ  ਪੁਲਿਸ ਨੇ  ਪੱਡਾ 'ਤੇ ਹਥਿਆਰ ਦਿਖਾਉਣ, ਧਮਕੀਆਂ ਦੇਣ, ਗੈਰ-ਕਾਨੂੰਨੀ ਢੰਗ ਨਾਲ ਕੈਦ ਕਰਨ ਅਤੇ ਹਮਲਾ ਕਰਨ ਦੇ ਚਾਰ ਦੋਸ਼ ਲੱਗੇ ਹਨਰਿਪੋਰਟ ਦਰਜ ਕੀਤੀ ਸੀ । ਇਸ ਮਾਮਲੇ ਵਿਚ ਵੀ ਪੱਡਾ  ਨੂੰ ਸਰੀ  ਦੀ ਖੇਤਰੀ ਅਦਾਲਤ ਨੇ  ਜ਼ਮਾਨਤ ਦੇ ਦਿੱਤੀ ਸੀ।