- Updated: August 01, 2022 08:20 AM
ਨਿਆਗਰਾ ਫਾਲਸ ਨੇੜੇ ਇਕ ਕਰੀਬ 23 ਸਾਲ ਗੋਰੇ ਟਰੱਕ ਡਰਾਈਵਰ ਵਲੋਂ ਇਕ ਕਰੀਬ 20 ਸਾਲ ਮੁਟਿਆਰ ਨੂੰ ਧੱਕੇ ਨਾਲ ਅਗਵਾ ਕਰ ਕੇ ਉਸਦਾ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਿਆਗਰਾ ਰੀਜਨਲ ਪੁਲਿਸ ਨੇ ਲੰਬੀ ਜਾਂਚ ਤੋਂ ਬਾਅਦ ਮਾਮਲੇ ਦੇ ਦੋਸ਼ੀ 23 ਸਾਲਾ ਗੋਰੇ ਰਿਚਰਡ ਮੈਕਫਲੈਨ ਮੋਰੋ ਨੂੰ ਗਿਰਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਟਰੱਕ ਨੂੰ ਵੀ ਕਬਜੇ ਵਿਚ ਲੈ ਲਿਆ ਗਿਆ ਹੈ ਜਿਸ ਵਿਚ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਟਰੱਕ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਖਿਲਾਫ ਕੁੜੀ ਨੂੰ ਅਗਵਾ ਕਰਨ , ਧਮਕੀ ਦੇਣ , ਸ਼ਰੀਰਿਕ ਸ਼ੋਸ਼ਣ ਕਰਨ ਸਮੇਤ ਕੀ ਹੋਰ ਗੰਭੀਰ ਦੋਸ਼ ਲਾਏ ਗਏ ਹਨ
ਇਸ ਤੋਂ ਪਹਿਲਾਂ 20 ਜੁਆਈ ਨੂੰ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਇਕ 20 ਸਾਲ ਕੁੜੀ ਨੇ ਦੋਸ਼ ਲਾਇਆ ਸੀ ਕਿ ਉਹ ਨਿਆਗਰਾ ਫਾਲ੍ਸ ਦੇ ਨੇੜੇ ਹਾਈਵੇ 420 ਦੇ ਕੋਲ ਪੈਦਲ ਜਾ ਰਹੀ ਸੀ ਅਤੇ ਇਕ ਗੋਰੇ ਟਰੱਕ ਡਰਾਈਵਰ ਨੇ ਉਸਨੂੰ ਧੱਕੇ ਨਾਲ ਟਰੱਕ ਵਿਚ ਬਿਠਾ ਲਿਆ ਅਤੇ ਛਿਪਾਵਾ ਦੇ ਨੇੜੇ ਕਿਸੇ ਅਣਪਛਾਤੀ ਥਾਂ ਤੇ ਲਿਜਾ ਕੇ ਉਸਦਾ ਜਿਨਸੀ ਸ਼ੋਸ਼ਣ ਕੀਤਾ। ਪੀੜਿਤ ਕੁੜੀ ਨੇ ਮੁੰਡੇ ਦੇ ਚੰਗੁਲ ਚੋਣ ਭੱਜ ਕੇ ਮੁਸ਼ਕਿਲ ਨਾਲ ਜਾਨ ਬਚਾਈ ਅਤੇ ਫ੍ਰੇਡਰੀਆ ਸਟ੍ਰੀਟ ਪਹੁੰਚੀ ਜਿਥੇ ਕਿਸੇ ਵਾਹਨ ਚਾਲਾਕ ਨੇ ਉਸ ਦੀ ਮਦਦ ਕੀਤੀ। ਕੁੜੀ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਕੁੜੀ ਨਾਲ ਮੁੰਡੇ ਦੀ ਹਥਾ ਪਾਈ ਵੀ ਹੋਈ ।
ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੰਚ ਕੇ ਪੀੜਿਤ ਕੁੜੀ ਦੇ ਬਿਆਨ ਦਰਜ ਕੀਤੇ ਅਤੇ ਐਮਰਜੈਂਸੀ ਸਿਹਤ ਸਹੂਲਤ ਦੇਣ ਤੋਂ ਬਾਅਦ ਕੁੜੀ ਨੂੰ ਸਥਾਨਕ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ।