ਨਾਲ਼ੇ ''ਚ ਡਿੱਗੇ ਡੇਢ ਸਾਲ ਦੇ ਬੱਚੇ ਨੂੰ ਬਚਾਉਣ ਲਈ ਮਾਂ ਨੇ ਵੀ ਮਾਰੀ ਛਾਲ। 

ਨਾਲ਼ੇ ''ਚ ਡਿੱਗੇ ਡੇਢ ਸਾਲ ਦੇ ਬੱਚੇ ਨੂੰ ਬਚਾਉਣ ਲਈ ਮਾਂ ਨੇ ਵੀ ਮਾਰੀ ਛਾਲ। 

ਕਪੂਰਥਲਾ ਦੇ ਅੰਮ੍ਰਿਤਸਰ ਰੋਡ 'ਤੇ ਮੰਗਲਵਾਰ ਦੁਪਹਿਰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਡੇਢ ਸਾਲ ਦਾ ਬੱਚਾ ਨਾਲ਼ੇ 'ਚ ਡਿੱਗ ਗਿਆ। ਘਟਨਾ ਤੋਂ ਕਈ ਘੰਟੇ ਬਾਅਦ ਵੀ ਬੱਚੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਮੌਕੇ ਨਗਰ ਨਿਗਮ ਦੀ ਟੀਮ ਪਹੁੰਚੀ ਤੇ ਬਚਾਅ ਕਾਰਜ ਜਾਰੀ ਹਨ।ਜਾਣਕਾਰੀ ਮੁਤਾਬਕ ਅੰਮ੍ਰਿਤਸਰ ਰੋਡ 'ਤੇ ਬਣੀਆਂ ਝੁੱਗੀਆਂ 'ਚ ਰਹਿਣ ਵਾਲੇ ਇਕ ਪਰਿਵਾਰ ਦਾ ਡੇਢ ਸਾਲਾ ਬੱਚਾ ਅਚਾਨਕ ਨੇੜਿਓਂ ਲੰਘਦੇ ਨਾਲ਼ੇ ਕੋਲ ਜਾ ਪਹੁੰਚਿਆ ਤੇ ਦੇਖਦਿਆਂ-ਦੇਖਦਿਆਂ ਉਸ 'ਚ ਡਿੱਗ ਗਿਆ। ਇਸ ਦੌਰਾਨ ਉਸ ਦੀ ਮਾਂ ਨੇ ਵੀ ਬੱਚੇ ਨੂੰ ਡਿੱਗਦਿਆਂ ਦੇਖਿਆ ਤਾਂ ਉਸ ਨੇ ਵੀ ਨਾਲ਼ੇ 'ਚ ਛਾਲ ਮਾਰ ਦਿੱਤੀ।

                                   Image

ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਕੱਢ ਲਿਆ ਪਰ ਬੱਚਾ ਅਜੇ ਤੱਕ ਵੀ ਨਹੀਂ ਮਿਲਿਆ। ਘਟਨਾ ਦੀ ਸੂਚਨਾ ਤੁਰੰਤ ਪੁਲਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ। ਫ਼ਿਲਹਾਲ ਬੱਚੇ ਨੂੰ ਬਚਾਉਣ ਲਈ ਨਗਰ ਨਿਗਮ ਦੀ ਟੀਮ ਨਾਲ ਬਚਾਅ ਕਾਰਜ ਜਾਰੀ ਹਨ।