ਐਕਸੀਡੈਂਟ ਹੋਣ ’ਤੇ ਐਮਰਜੈਂਸੀ ਨੰਬਰ ’ਤੇ ਅਲਰਟ ਭੇਜ ਕੇ ਯੂਜ਼ਰਜ਼ ਦੀ ਜਾਨ ਬਚਾਏਗਾ iPhone 14 

ਐਕਸੀਡੈਂਟ ਹੋਣ ’ਤੇ ਐਮਰਜੈਂਸੀ ਨੰਬਰ ’ਤੇ ਅਲਰਟ ਭੇਜ ਕੇ ਯੂਜ਼ਰਜ਼ ਦੀ ਜਾਨ ਬਚਾਏਗਾ iPhone 14 

ਦਿੱਗਜ ਮੋਬਾਇਲ ਕੰਪਨੀ ਐਪਲ ਨੇ ਬੁੱਧਵਾਰ ਰਾਤ  ਆਯੋਜਿਤ ਆਪਣੇ ਈਵੈਂਟ ’ਚ ਆਈਫੋਨ 14 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੇਂ ਆਈਫੋਨ 14 ’ਚ ਬਹੁਤ ਜ਼ਿਆਦਾ ਬਦਲਾਅ ਵੇਖਣ ਨੂੰ ਨਹੀਂ ਮਿਲਣਗੇ। ਇਸਦਾ ਡਿਜ਼ਾਈਨ ਪੁਰਾਣੇ ਆਈਫੋਨ ਵਰਗਾ ਹੀ ਹੈ। ਹਾਲਾਂਕਿ, ਇਸ ਵਿਚ ਨਵੇਂ ਸੇਫਟੀ ਫੀਚਰ ਜੋੜੇ ਗਏ ਹਨ। ਨਵੇਂ ਆਈਫੋਨ ’ਚ ‘ਕ੍ਰੈਸ਼ ਡਿਟੈਕਸ਼ਨ’ ਫੀਚਰ ਦਿੱਤਾ ਗਿਆ ਹੈ। ਇਹ ਫੀਚਰਜ਼ ਯੂਜ਼ਰਸ ਲਈ ਕਾਫੀ ਮਦਦਗਾਰ ਹੋਵੇਗਾ। ਇਸ ਫੀਚਰ ਨਾਲ ਕਾਰ ਦੁਰਘਟਨਾ ਹੋਣ ’ਤੇ ਤੁਰੰਤ ਐਮਰਜੈਂਸੀ ਨੰਬਰ ’ਤੇ ਸੂਚਨਾ ਭੇਜ ਦਿੱਤੀ ਜਾਵੇਗੀ। 
ਦੱਸ ਦੇਈਏ ਕਿ ਹਾਲ ਹੀ ’ਚ ਦਿੱਗਜ ਕਾਰੋਬਾਰੀ ਅਤੇ ਟਾਟਾ ਸੰਸ ਦੇ ਸਾਬਕਾ ਚੇਅਰਮੈਨ ਸਾਈਰਸ ਮਿਸਤਰੀ ਦੀ ਕਾਰ ਹਾਦਸੇ ’ਚ ਮੌਤ ਹੋ ਗਈ ਸੀ। ਇਸਤੋਂ ਬਾਅਦ ਕਾਰ ਸੇਫਟੀ ਨੂੰ ਲੈ ਕੇ ਕਾਫੀ ਸਵਾਲ ਉੱਠ ਰਹੇ ਹਨ। ਹੁਣ ਐਪਲ ਨੇ ਨਵੀਂ ਆਈਫੋਨ 14 ਸੀਰੀਜ਼ ਨੂੰ ‘ਕ੍ਰੈਸ਼ ਡਿਟੈਕਸ਼ਨ’ ਫੀਚਰ ਦੇ ਨਾਲ ਲਾਂਚ ਕੀਤਾ ਹੈ। ਇਸ ਫੀਚਰ ਨਾਲ ਕਾਰ ਦਾ ਐਕਸੀਡੈਂਟ ਹੁੰਦੇ ਹੀ ਐਮਰਜੈਂਸੀ ਅਲਰਟ ਸੈਂਡ ਕਰ ਦਿੱਤਾ ਜਾਵੇਗਾ। ਇਸ ਨਾਲ ਕਈ ਜਾਨਾਂ ਬਚ ਸਕਦੀਆਂ ਹਨ। ‘ਕ੍ਰੈਸ਼ ਡਿਟੈਕਸ਼ਨ’ ਫੀਚਰ ਤੋਂ ਅਲਰਟ ਮਿਲਣ ਤੋਂ ਬਾਅਦ ਸਰਕਾਰੀ ਏਜੰਸੀ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚਕੇ ਜ਼ਰੂਰੀ ਮਦਦ ਕਰ ਸਕਦੀ ਹੈ।
ਜੇਕਰ ਕਿਸੇ ਕਾਰ ਦਾ ਐਕਸੀਡੈਂਟ ਹੁੰਦਾ ਹੈ ਤਾਂ ਐਪਲ ਦਾ ਇਹ ਕ੍ਰੈਸ਼ ਡਿਟੈਕਸ਼ਨ ਫੀਚਰ ਇਸਨੂੰ ਡਿਟੈਕਟ ਕਰ ਲਵੇਗਾ। ਇਸਤੋਂ ਬਾਅਦ ਇਹ ਆਟੋਮੈਟਿਕਲੀ ਐਮਰਜੈਂਸੀ ਸਰਵਿਸ ਨੂੰ ਡਾਇਲ ਕਰ ਦੇਵੇਗਾ। ਇਸ ਨਾਲ ਯੂਜ਼ਰਜ਼ ਜੇਕਰ ਹੋਸ਼ ’ਚ ਨਹੀਂਵੀ ਹੈ ਤਾਂ ਇਸਦੀ ਜਾਣਕਾਰੀ ਅਥਾਰਿਟੀ ਨੂੰ ਮਿਲ ਜਾਵੇਗੀ। ਐਮਰਜੈਂਸੀ ਸਰਵਿਸ ਨੂੰ ਡਾਇਲ ਕਰਨ ਤੋਂ ਇਲਾਵਾ ਐਪਲ ਵਾਚ ਯੂਜ਼ਰ ਦੇ ਡਿਵਾਈਸ ਦੀ ਲੋਕੇਸ਼ਨ ਨੂੰ ਵੀ ਐਮਰਜੈਂਸੀ ਕਾਨਟੈਕਟ ਨੂੰ ਸੈਂਡ ਕਰ ਦੇਵੇਗੀ। ਕੰਪਨੀ ਨੇ ਦੱਸਿਆ ਕਿ ਐਡਵਾਂਸ ਐਪਲ-ਡਿਜ਼ਾਈਨ ਮੋਸ਼ਨ ਅਲਦੋਰਿਦਮ ਨੂੰ ਰੀਅਲ ਵਰਲਡ ਡ੍ਰਾਈਵਿੰਗ ਦੇ ਨਾਲ ਟ੍ਰੇਨ ਕੀਤਾ ਗਿਆ ਹੈ। ਕ੍ਰੈਸ਼ ਰਿਕਾਰਡ ਡਾਟਾ ਜ਼ਿਆਦਾ ਐਕਿਊਰੇਸੀ ਪ੍ਰੋਵਾਈਡ ਕਰੇਗਾ।