Apple ਨੂੰ  iPhone 14 ਦੀ ਲਾਂਚਿੰਗ ਤੋਂ ਪਹਿਲਾਂ ਲੱਗਾ ਵੱਡਾ ਝਟਕਾ। 

Apple ਨੂੰ  iPhone 14 ਦੀ ਲਾਂਚਿੰਗ ਤੋਂ ਪਹਿਲਾਂ ਲੱਗਾ ਵੱਡਾ ਝਟਕਾ। 

 ਐਪਲ ਦੀ ਆਈਫੋਨ 14 ਸੀਰੀਜ਼ ਦੀ ਲਾਂਚਿੰਗ ਤੋਂ ਠੀਕ ਪਹਿਲਾਂ ਬ੍ਰਾਜ਼ੀਲ ਨੇ ਐਪਲ ਨੂੰ ਵੱਡਾ ਝਟਕਾ ਦਿੱਤਾ ਹੈ। ਬ੍ਰਾਜ਼ੀਲ ਨੇ ਪੂਰੇ ਦੇਸ਼ ’ਚ ਬਿਨਾਂ ਚਾਰਜਰ ਵਾਲੇ ਆਈਫੋਨ ਦੀ ਵਿਕਰੀ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਸਤੋਂ ਇਲਾਵਾ ਬ੍ਰਾਜ਼ੀਲ ਦੀ ਸਰਕਾਰ ਨੇ ਆਈਫੋਨ ਦੇ ਨਾਲ ਚਾਰਜਰ ਨਾ ਦੇਣ ਨੂੰ ਲੈ ਕੇ ਐਪਲ ’ਤੇ ਕਰੀਬ 18 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸਰਕਾਰ ਨੇ ਆਪਣੇ ਇਕ ਆਦੇਸ਼ ’ਚ ਕਿਹਾ ਹੈ ਕਿ ਗਾਹਕਾਂ ਨੂੰ ਪੂਰਾ ਪ੍ਰੋਡਕਟ ਨਹੀਂ ਦਿੱਤਾ ਗਿਆ। ਦੱਸ ਦੇਈਏ ਕਿ ਆਈਫੋਨ 14 ਸੀਰੀਜ਼ ਦੀ ਲਾਂਚਿੰਗ ਅੱਜ ਯਾਨੀ 7 ਸਤੰਬਰ ਨੂੰ ਹੋਣ ਜਾ ਰਹੀ ਹੈ ਅਤੇ ਉਸ ਤੋਂ ਠੀਕ ਪਹਿਲਾਂ ਆਇਆ ਸਰਕਾਰ ਦਾ ਫੈਸਲਾ ਐਪਲ ਲਈ ਮੁਸੀਬਤ ਬਣ ਸਦਾ ਹੈ ਕਿਉਂਕਿ ਨਵੇਂ ਆਈਫੋਨ ਵੀ ਬਿਨਾਂ ਚਾਰਜਰ ਦੇ ਹੀ ਵਿਕਣ ਵਾਲੇ ਸਨ। ਇਕ ਮੀਡੀਆ ਰਿਪੋਰਟ ਮੁਤਾਬਕ, ਬ੍ਰਾਜ਼ੀਲ ਦੇ ਨਿਆਂ ਮੰਤਰਾਲਾ ਨੇ ਐਪਲ ਨੂੰ ਆਈਫੋਨ 12 ਅਤੇ ਨਵੇਂ ਮਾਡਲਾਂ ਦੀ ਵਿਕਰੀ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਨਾਲ ਹੀ ਉਨ੍ਹਾਂ ਸਾਰੇ ਆਈਫੋਨ ਮਾਡਲਾਂ ਦੀ ਵਿਕਰੀ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ ਜੋ ਚਾਰਜਰ ਦੇ ਨਾਲ ਨਹੀਂ ਆਉਂਦੇ। ਮੰਤਰਾਲਾ ਨੇ ਇਹ ਵੀ ਕਿਹਾ ਹੈ ਕਿ ਫੋਨ ਦੇ ਨਾਲ ਚਾਰਜਰ ਨਾ ਦੇਣਾ ਗਾਹਕਾਂ ਦੇ ਖ਼ਿਲਾਫ਼ ਜਾਣਬੁੱਝ ਕੇ ਭੇਦਭਾਵਪੂਰਨ ਵਿਵਹਾਰ ਦੇ ਅਧੀਨ ਆਉਂਦਾ ਹੈ। ਐਪਲ ਨੇ 2020 ’ਚ ਆਈਫੋਨ 12 ਦੇ ਲਾਂਚ ਦੇ ਨਾਲ ਚਾਰਜਰ ਨੂੰ ਫੋਨ ਦੇ ਨਾਲ ਦੇਣਾ ਬੰਦ ਕਰ ਦਿੱਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਇਹ ਕਦਮ ਕਾਰਬਨ ਨਿਕਾਸੀ ਨੂੰ ਘੱਟ ਕਰਨ ਲਈ ਚੁੱਕਿਆ ਗਿਆ ਹੈ। ਐਪਲ ਦੇ ਇਨ੍ਹਾਂ ਤਰਕਾਂ ਨੂੰ ਕਥਿਤ ਤੌਰ ’ਤੇ ਨਿਆਂ ਮੰਤਰਾਲਾ ਨੇ ਰੱਦ ਕਰ ਦਿੱਤਾ ਸੀ। ਮੰਤਰਾਲਾ ਨੇ ਕਿਹਾ ਸੀ ਕਿ ਫੋਨ ਦੇ ਨਾਲ ਚਾਰਜਰ ਨਾ ਦੇਣ ਨਾਲ ਵਾਤਾਵਰਣ ਲਈ ਸੁਰੱਖਿਆ ਦਾ ਕੋਈ ਸਬੂਤ ਨਹੀਂ ਹੈ।