ਪੰਜਾਬ ਵਿਚ ਮੁਫਤ ਬਿਜਲੀ ਨੂੰ ਕੈਬਨਿਟ ਦੀ ਮਨਜ਼ੂਰੀ

ਪੰਜਾਬ ਵਿਚ ਮੁਫਤ ਬਿਜਲੀ ਨੂੰ ਕੈਬਨਿਟ ਦੀ ਮਨਜ਼ੂਰੀ

 ਪੰਜਾਬ ਵਿਚ ਮੁਫਤ ਬਿਜਲੀ ਨੂੰ ਕੈਬਨਿਟ ਦੀ ਮਨਜ਼ੂਰੀ: 600 ਯੂਨਿਟ ਇੱਕ ਬਿੱਲ 'ਤੇ ਮੁਫ਼ਤ ਉਪਲਬਧ ਹੋਣਗੇ, ਹਰ ਮਹੀਨੇ ਨਹੀਂ; ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ

 ਪੰਜਾਬ ਵਿੱਚ ਮੁਫਤ ਬਿਜਲੀ ਦੇਣ ਦਾ ਫਾਰਮੂਲਾ ਤਿਆਰ ਕਰ ਲਿਆ ਗਿਆ ਹੈ। ਸਰਕਾਰ ਹਰ ਬਿੱਲ 'ਤੇ 600 ਯੂਨਿਟ ਬਿਜਲੀ ਮੁਫ਼ਤ ਦੇਵੇਗੀ। ਇਸ 'ਤੇ ਸ਼ਰਤਾਂ ਅਨੁਸਾਰ ਢਿੱਲ ਦਿੱਤੀ ਜਾਵੇਗੀ। ਚੋਣਾਂ ਦੌਰਾਨ ਆਮ   ਆਦਮੀ ਪਾਰਟੀ ਨੇ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ ਸੀ। ਜਿਸ ਨੂੰ 1 ਜੁਲਾਈ ਤੋਂ ਲਾਗੂ ਕਰ ਦਿੱਤਾ ਗਿਆ ਹੈ। ਹਾਲਾਂਕਿ ਪੰਜਾਬ 'ਚ ਬਿੱਲ 2 ਮਹੀਨਿਆਂ ਬਾਅਦ ਆਉਂਦਾ ਹੈ, ਇਸ   ਲਈ 2 ਮਹੀਨਿਆਂ ਲਈ ਇਕ ਬਿੱਲ 'ਚ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ।

 ਮੁਫ਼ਤ ਬਿਜਲੀ ਲਈ ਇਹ ਹਨ ਸ਼ਰਤਾਂ :-
: ਜਨਰਲ ਵਰਗ ਨੂੰ 2 ਮਹੀਨਿਆਂ 'ਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਜੇਕਰ ਇਕ ਯੂਨਿਟ ਜ਼ਿਆਦਾ ਹੈ ਤਾਂ ਪੂਰਾ ਬਿੱਲ ਦੇਣਾ ਹੋਵੇਗਾ।
: ਅਨੁਸੂਚਿਤ ਜਾਤੀ ਸ਼੍ਰੇਣੀ ਲਈ 1 ਕਿਲੋਵਾਟ ਕੁਨੈਕਸ਼ਨ ਤੱਕ 600 ਯੂਨਿਟ ਪੂਰੀ ਤਰ੍ਹਾਂ ਮੁਫਤ ਹੋਣਗੇ । ਜੇਕਰ ਉਹ ਜ਼ਿਆਦਾ ਖਰਚ ਕਰਦਾ ਹੈ ਤਾਂ ਉਸ ਨੂੰ ਉਹ  ਵਾਧੂ ਯੂਨਿਟਾ ਦਾ 
   ਬਿੱਲ ਅਦਾ ਕਰਨਾ ਹੋਵੇਗਾ।
: 1 ਕਿਲੋਵਾਟ ਤੋਂ ਵੱਧ ਕੁਨੈਕਸ਼ਨ ਰੱਖਣ ਵਾਲੇ ਅਨੁਸੂਚਿਤ ਜਾਤੀ ਵਰਗ ਦਾ ਜੇਕਰ ਖਰਚਾ 600 ਯੂਨਿਟ ਤੋਂ ਵੱਧ ਹੋਵੇਗਾ ਤਾ ਊਨਾ ਨੂੰ  ਪੂਰਾ ਬਿੱਲ ਅਦਾ ਕਰਨਾ ਹੋਵੇਗਾ। 
:  ਜੇਕਰ ਆਮਦਨ ਕਰ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ 600 ਯੂਨਿਟ ਤੋਂ ਵੱਧ ਬਿਜਲੀ ਖਰਚ ਹੁੰਦੀ ਹੈ, ਤਾਂ ਪੂਰਾ ਬਿੱਲ ਭਰਨਾ ਪਵੇਗਾ।