- Updated: July 06, 2022 06:10 PM
ਚੰਡੀਗੜ੍ਹ ,6 ਜੁਲਾਈ :
ਪੰਜਾਬ ਸਰਕਾਰ ਦੇ ਨਵੇਂ ਮੁੱਖ ਸਕੱਤਰ ਵੀਕੇ ਜੰਜੂਆ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਪੰਜਾਬ ਦੇ 41ਵੇਂ ਮੁੱਖ ਸਕੱਤਰ ਹਨ। ਉਨ੍ਹਾਂ ਨੂੰ ਮੰਗਲਵਾਰ ਰਾਤ ਨੂੰ ਹੀ ਸੀ.ਐਸ. ਦਾ ਅਹੁਦਾ ਦਿਤਾ ਗਿਆ । ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਮੰਗਲਵਾਰ ਰਾਤ ਅਚਾਨਕ ਅਨਿਰੁਧ ਤਿਵਾਰੀ ਨੂੰ ਇਸ ਕੁਰਸੀ ਤੋਂ ਹਟਾ ਦਿੱਤਾ। ਉਨ੍ਹਾਂ ਨੂੰ ਪਿਛਲੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੀ.ਐਸ. ਲਗਾਇਆ ਗਿਆ ਸੀ। ਹਾਲਾਂਕਿ ਇਹ ਫੈਸਲਾ ਉਨ੍ਹਾਂ ਤੋਂ ਸੀਨੀਅਰ 6 ਆਈਏਐਸ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕਰਕੇ ਲਿਆ ਗਿਆ ਸੀ। ਤਿਵਾੜੀ ਨੂੰ ਹੁਣ ਮੈਗਸੀਪਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
1989 ਬੈਚ ਦੇ ਆਈ.ਏ.ਐਸ ਜੰਜੂਆ
1989 ਬੈਚ ਦੇ ਆਈਏਐਸ ਅਧਿਕਾਰੀ ਰਹਿ ਚੁਕੇ ਨੇ ਪੰਜਾਬ ਦੇ ਨਵੇਂ ਮੁੱਖ ਸਕੱਤਰ ਵੀਕੇ ਜੰਜੂਆ । ਇਸ ਸਮੇਂ ਉਹ ਜੇਲ੍ਹਾਂ ਅਤੇ ਚੋਣਾਂ ਲਈ ਵਿਸ਼ੇਸ਼ ਮੁੱਖ ਸਕੱਤਰ ਸਨ। ਊਨਾ ਨੇ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਬੀ-ਟੈੱਕ ਕੀਤੀ ਹੈ। ਇੱਕ ਸਾਲ ਉਹਨਾਂ ਨੇ ਮੋਹਾਲੀ ਸਥਿਤ ਸੈਮੀ ਕੰਡਕਟਰ ਕੰਪਲੈਕਸ (ਐਸ.ਸੀ.ਐਲ.) ਵਿੱਚ ਕੰਮ ਕੀਤਾ। ਫਿਰ ਪੁਲਾੜ ਏਜੰਸੀਆਂ ਲਈ ਕੰਪਿਊਟਰ ਚਿਪਸ ਡਿਜ਼ਾਈਨ ਕਰਨ ਵਾਲੇ ਭਾਰਤੀ ਸਰਕਾਰੀ ਉਦਯੋਗਾਂ ਵਿੱਚ ਵੀ ਕੰਮ ਕੀਤਾ। ਉਹਨਾਂ ਨੇ ਕੇਂਦਰ ਸਰਕਾਰ ਵਿੱਚ ਭਾਰਤੀ ਦੂਰਸੰਚਾਰ ਸੇਵਾ ਵਿੱਚ ਇੱਕ ਇੰਜੀਨੀਅਰ ਵਜੋਂ ਵੀ ਕੰਮ ਕੀਤਾ ਹੈ।
ਨੌਕਰੀ ਦੌਰਾਨ ਵੀ ਪੜ੍ਹਾਈ ਕੀਤੀ।
ਵੀਕੇ ਜੰਜੂਆ ਨੂੰ ਪਹਿਲੀ ਵਾਰ 1988 ਵਿੱਚ ਇੰਡੀਅਨ ਰੈਵੇਨਿਊ ਸਰਵਿਸ (ਆਈਆਰਐਸ) ਵਿੱਚ ਚੁਣਿਆ ਗਿਆ ਸੀ। ਇਸ ਤੋਂ ਬਾਅਦ, 1989 ਵਿੱਚ, ਉਹ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਲਈ ਚੁਣਿਆ ਗਿਆ। 12ਵਾਂ ਰੈਂਕ ਆਉਣ ਤੋਂ ਬਾਅਦ ਉਸ ਨੇ ਪੰਜਾਬ ਕੇਡਰ ਦੀ ਚੋਣ ਕੀਤੀ। ਨੌਕਰੀ ਕਰਦੇ ਹੋਏ ਵੀ ਊਨਾ ਨੇ ਪੜ੍ਹਾਈ ਜਾਰੀ ਰੱਖੀ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ ਅਤੇ ਇਗਨੂ ਨਵੀਂ ਦਿੱਲੀ ਤੋਂ ਐਮ.ਬੀ.ਏ. ਕੀਤੀ। ਇਸ ਦੌਰਾਨ ਉਹਨਾਂ ਨੇ ਅਮਰੀਕਾ ਦੀ ਡਿਊਕ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਵਿਕਾਸ ਨੀਤੀ 'ਤੇ ਐਮ.ਏ.ਕੀਤੀ।
ਕੌਣ ਕੌਣ ਸੀ ਸ਼ਾਮਲ :
ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵਲੋਂ ਅਹੁਦਾ ਸੰਬਲਾਂਣ ਮੌਕੇ ਅਹੁਦਾ ਛਡ ਰਹੇ ਮੁਖ ਸਕੱਤਰ ਅਨਿਰੁੱਧ ਤਿਵਾੜੀ ਵੀ ਹਾਜਰ ਸਨ। ਇਸ ਮੌਕੇ ਮੁਖ ਮੰਤਰੀ ਦੇ ਵਧੀਕ ਮੁਖ ਸਕੱਤਰ ਏ ਵੇਣੂ ਪ੍ਰਸਾਦ ਤੋਂ ਇਲਾਵਾ ਸੀਨੀਅਰ ਸਿਵਿਲ ਅਧਿਕਾਰੀ ਤੇਜ ਵੀਰ ਸਿੰਘ ,ਹੁਸਨ ਲਾਲ ,ਅਜੋਏ ਸ਼ਰਮਾ ,ਰਾਤਨ ਅੱਗਰਵਾਲ, ਅਭਿਨਵ ਤ੍ਰਿਖਾ,ਸੋਨਾਲੀ ਗਿਰੀ ,ਸੁਮੀਤ ਜਾਰੰਗਲ ,ਕੁਮਾਰ ਅਮਿਤ ,ਅੰਮ੍ਰਿਤ ਕੌਰ ਗਿੱਲ ,ਅਪਨੀਤ ਰਿਆਤ ,ਗਿਰੀਸ਼ ਦਿਆਲਨ ਤੇ ਅਮਿਤ ਤਲਵਾੜ ਵੀ ਹਾਜਰ ਸਨ.