ਲੈਟਿਨ ਅਮਰੀਕਾ ਅਤੇ ਅਫਰੀਕਾ ’ਚ ਸੋਸ਼ਲ ਸਕਿਓਰਿਟੀ ਦੀ ਬੁਨਿਆਦ ਪਾਵੇਗਾ ਤੇ ਵਿਦੇਸ਼ਾਂ ’ਚ ਪੈਰ ਪਸਾਰੇਗਾ EPFO 

 ਲੈਟਿਨ ਅਮਰੀਕਾ ਅਤੇ ਅਫਰੀਕਾ ’ਚ ਸੋਸ਼ਲ ਸਕਿਓਰਿਟੀ ਦੀ ਬੁਨਿਆਦ ਪਾਵੇਗਾ ਤੇ ਵਿਦੇਸ਼ਾਂ ’ਚ ਪੈਰ ਪਸਾਰੇਗਾ EPFO 

 ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਹੁਣ ਦੇਸ਼ ਦੇ ਬਾਹਰ ਵੀ ਆਫਿਸ ਖੋਲ੍ਹਣ ਦੀ ਤਿਆਰੀ ’ਚ ਹੈ। ਈ. ਪੀ. ਐੱਫ. ਓ. ਨੇ ਲੈਟਿਨ ਅਮਰੀਕਾ ਅਤੇ ਅਫਰੀਕਾ ’ਚ ਕੰਸਲਟੈਂਸੀ ਆਫਿਸਿਜ਼ ਅਤੇ ਸਰਵਿਸ ਸੈਂਟਰ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ। ਇਕ ਰਿਪੋਰਟ ਅਨੁਸਾਰ ਈ. ਪੀ. ਐੱਫ. ਓ. ਇਸ ਲਈ ਗਲੋਬਲ ਐਕਸਪੋਰਟਸ ਦੀ ਵੀ ਭਾਲ ਕਰ ਰਹੀ ਹੈ।

ਇਕ ਵੱਡੇ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਈ. ਪੀ. ਐੱਫ. ਓ. ਖੁਦ ਨੂੰ ਕੌਮਾਂਤਰੀ ਪੱਧਰ ’ਤੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਇਕ ਰੋਡਮੈਪ ਵੀ ਤਿਆਰ ਕੀਤਾ ਗਿਆ ਹੈ ਕਿ ਕਿਵੇਂ ਅਗਲੇ 25 ਸਾਲਾਂ ’ਚ ਈ. ਪੀ. ਐੱਫ. ਓ. ਵਿਸ਼ਵ ਪੱਧਰ ’ਤੇ ਸਮਾਜਿਕ ਸੁਰੱਖਿਆ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਬਣੇਗਾ। ਅਧਿਕਾਰੀ ਮੁਤਾਬਕ ਈ. ਪੀ. ਐੱਫ. ਓ. 2037 ਤਕ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਪਕੜ ਮਜ਼ਬੂਤ ਕਰੇਗਾ ਅਤੇ ਨਾਲ ਹੀ ਲੈਟਿਨ ਅਮਰੀਕਾ ਅਤੇ ਅਫਰੀਕਾ ’ਚ ਕੰਸਲਟੈਂਸੀ ਆਫਿਸ ਖੋਲ੍ਹੇਗਾ।

ਅਧਿਕਾਰੀ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਦਾ ਮਕਸਦ, ਛੋਟੇ ਦੇਸ਼ਾਂ ਨੂੰ ਆਪਣੇ ਵਰਕਰਾਂ ਲਈ ਖੁਦ ਦਾ ਸੋਸ਼ਲ ਸਕਿਓਰਿਟੀ ਸਿਸਟਮ ਤਿਆਰ ਕਰਨ ’ਚ ਮਦਦ ਕਰਨਾ ਹੈ। ਇਹ ਵੀ ਭਾਰਤ ਦੀ ਸਮਾਜਿਕ ਸੁਰੱਖ਼ਿਆ ਪ੍ਰਣਾਲੀ ਦੀ ਤਰ੍ਹਾਂ ਹੀ ਹੋਵੇਗਾ, ਜੋ ਪਿਛਲੇ 70 ਸਾਲਾਂ ’ਚ ਸਫਲਤਾਪੂਰਵਕ ਸਥਾਪਤ ਹੋ ਚੁੱਕਾ ਹੈ। ਖਬਰ ਮੁਤਾਬਕ ਈ. ਪੀ. ਐੱਫ. ਓ. ਦੇ ਇਸ ਦੂਰਦਰਸ਼ੀ ਪ੍ਰਸਤਾਵ ਨੂੰ ਚੋਟੀ ਦੇ ਅਧਿਕਾਰੀਆਂ ਤੋਂ ਮਨਜ਼ੂਰੀ ਮਿਲ ਗਈ ਹੈ ਅਤੇ ਹੋਰ ਹਿੱਤਧਾਰਕਾਂ ਨਾਲ ਇਸ ਬਾਰੇ ’ਚ ਗੱਲ ਕੀਤੀ ਜਾਵੇਗੀ।

ਖਬਰ ਅਨੁਸਾਰ ਈ. ਪੀ. ਐੱਫ. ਓ. ਜਿਸ ਵੀ ਖੇਤਰ ’ਚ ਕੰਮ ਕਰਦਾ ਹੈ। ਉਸ ਲਈ ਵੱਖ-ਵੱਖ ਸੈਕਟਰ ਤਿਆਰ ਕਰੇਗਾ ਅਤੇ ਉਨ੍ਹਾਂ ਸਾਰਿਆਂ ਦਾ ਸਮਾਗਮ ਚੋਟੀ ਦੇ ਪੱਧਰ ’ਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਸ਼ਵ ਪੱਧਰੀ ਸੇਵਾਵਾਂ ਦੇਣ ਲਈ ਈ. ਪੀ. ਐੱਫ. ਓ. ਕੌਮਾਂਤਰੀ ਮਾਹਿਰਾਂ ਦੀ ਮਦਦ ਲਵੇਗਾ। ਈ. ਪੀ. ਐੱਫ ਓ. ਕਿਰਤ ਤੇ ਰੋਜ਼ਗਾਰ ਮੰਤਰਾਲਾ ਅਧੀਨ ਇਕ ਸੋਸ਼ਲ ਸਕਿਓਰਿਟੀ ਸੰਗਠਨ ਹੈ, ਜਿਸ ਦਾ ਕੰਮ ਪ੍ਰੋਵੀਡੈਂਟ ਫੰਡ ਨੂੰ ਰੈਗੂਲੇਟ ਅਤੇ ਮੈਨੇਜ ਕਰਨਾ ਹੈ।
ਇਸ ਗੱਲ ਦੀ ਸ਼ੁਰੂਆਤ ਤਕ ਈ. ਪੀ. ਐੱਫ. ਓ. ਕੋਲ 24 ਕਰੋੜ ਤੋਂ ਵੱਧ ਖਾਤਾਧਾਰਕ ਸਨ। ਉਥੇ, ਜੂਨ ’ਚ 18.36 ਲੱਖ ਨਵੇਂ ਖਾਤਾਧਾਰਕ ਆਪਣੇ ਨਾਲ ਜੋੜੇ ਸਨ, ਜੋ ਕਿ ਪਿਛਲੇ ਲਿੱਤੀ ਸਾਲ ’ਚ ਇਸੇ ਮਿਆਦ ਦੇ ਮੁਕਾਬਲੇ 43 ਫੀਸਦੀ ਵੱਧ ਹੈ।