ਅੰਮ੍ਰਿਤਸਰ ਤੋਂ ਵੈਨਕੂਵਰ ਤੱਕ ਹੋਏਗਾ ਕਿਰਾਇਆ ਵੀ ਘੱਟ ਤੇ ਹਵਾਈ ਸਫਰ ਵੀ ਆਸਾਨ :  ਜਾਣੋ ਕਿਦਾ। 

ਅੰਮ੍ਰਿਤਸਰ ਤੋਂ ਵੈਨਕੂਵਰ ਤੱਕ ਹੋਏਗਾ ਕਿਰਾਇਆ ਵੀ ਘੱਟ ਤੇ ਹਵਾਈ ਸਫਰ ਵੀ ਆਸਾਨ :  ਜਾਣੋ ਕਿਦਾ। 

 

ਅੰਮ੍ਰਿਤਸਰ ਤੋਂ ਵੈਨਕੂਵਰ ਤੱਕ ਹਵਾਈ ਸਫਰ ਆਸਾਨ ਹੋ ਗਿਆ ਹੈ। ਹੁਣ ਯਾਤਰੀ ਸਿੰਗਾਪੁਰ ਏਅਰ-ਸਕੂਟ ਰਾਹੀਂ ਕੈਨੇਡਾ ਅਤੇ ਅਮਰੀਕਾ ਜਾ ਸਕਣਗੇ। ਫਲਾਈ ਅੰਮ੍ਰਿਤਸਰ ਦੀ ਪਹਿਲਕਦਮੀ ਨੇ ਸਕੂਟ ਨੂੰ ਅੰਮ੍ਰਿਤਸਰ ਤੋਂ ਉਡਾਣਾਂ ਵਧਾਉਣ ਦੀ ਅਪੀਲ ਕੀਤੀ। ਸਿੰਗਾਪੁਰ ਏਅਰਲਾਈਨਜ਼ ਨੇ ਸਕੂਟ ਨਾਲ ਸਾਂਝੇਦਾਰੀ ਕੀਤੀ।

ਘੱਟ ਕਿਰਾਏ ਵਾਲੀ ਏਅਰਲਾਈਨ ਫਲਾਈਸਕੂਟ ਦੇ ਸਹਿਯੋਗ ਨਾਲ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਨਾਲ ਜੁੜਿਆ ਗਿਆ ਹੈ, ਜਿਹੜੀ ਸਿੰਗਾਪੁਰ ਰਾਹੀਂ ਲੱਖਾਂ ਪੰਜਾਬੀਆਂ ਨੂੰ ਵਤਨ ਨਾਲ ਜੁੜੇਗੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਕੈਂਪੇਨ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅੰਮ੍ਰਿਤ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਕਿ ਅੰਮ੍ਰਿਤਸਰ ਤੋਂ ਟੋਰਾਂਟੋ ਜਾਂ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਅਜੇ ਪੂਰੀ ਨਹੀਂ ਹੋਈ, ਪਰ ਵੈਨਕੂਵਰ ਜਾਣ ਵਾਲੇ ਪੰਜਾਬੀਆਂ ਵੱਲੋਂ ਦਿੱਲੀ ਦੀ ਖੱਜਲ-ਖੁਆਰੀ ਤੋਂ ਬਚਣ ਅਤੇ ਹਵਾਈ ਸਫ਼ਰ ਨੂੰ ਆਸਾਨ ਬਣਾਉਣ ਦੇ ਯਤਨ ਜ਼ਰੂਰ ਸਿਰੇ ਚੜ੍ਹ ਰਹੇ ਹਨ।