ਮਹਿੰਗਾਈ ਦੇ ਸਤਾਉਣ ਕਰਕੇ ਜੀਐੱਸਟੀ ਦੇ ਵਿਰੋਧ ਵਿੱਚ ਵਪਾਰੀਆਂ ਵੱਲੋਂ 20 ਨੂੰ ਮਹਾਪੰਚਾਇਤ। 

ਮਹਿੰਗਾਈ ਦੇ ਸਤਾਉਣ ਕਰਕੇ ਜੀਐੱਸਟੀ ਦੇ ਵਿਰੋਧ ਵਿੱਚ ਵਪਾਰੀਆਂ ਵੱਲੋਂ 20 ਨੂੰ ਮਹਾਪੰਚਾਇਤ। 

 

ਨਵੀਂ ਦਿੱਲੀ:
ਦਿੱਲੀ ਦੇ ਵਪਾਰੀਆਂ ਦੀ ਐਸੋਸੀਏਸ਼ਨ ਚੈਂਬਰ ਆਫ ਟਰੇਡ ਐਂਡ ਇੰਡਸਟਰੀ (ਸੀਟੀਆਈ) ਨੇ ਪੈਕਿੰਗ ਅਤੇ ਲੇਬਲ ਲੱਗੀਆਂ ਖ਼ੁਰਾਕੀ ਵਸਤਾਂ ’ਤੇ ਜੀਐੱਸਟੀ ਲਾਉਣ ਖ਼ਿਲਾਫ਼ ਬੁੱਧਵਾਰ ਨੂੰ ਮਹਾਪੰਚਾਇਤ ਬੁਲਾਈ ਹੈ। ਜੀਐੱਸਟੀ ਕੌਂਸਲ ਦੇ ਫ਼ੈਸਲੇ ਦੇ ਲਾਗੂ ਹੋਣ ਤੋਂ ਬਾਅਦ ਸੋਮਵਾਰ ਤੋਂ ਕਈ ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਜਾਣਗੀਆਂ। ਇਨ੍ਹਾਂ ਵਿੱਚ ਆਟਾ, ਪਨੀਰ ਅਤੇ ਦਹੀ ਵਰਗੀਆਂ ਪਹਿਲਾਂ ਤੋਂ ਪੈਕ ਕੀਤੀਆਂ ਅਤੇ ਲੇਬਲ ਵਾਲੀਆਂ ਖ਼ੁਰਾਕੀ ਵਸਤਾਂ ਸ਼ਾਮਲ ਹਨ, ਜਿਨ੍ਹਾਂ ਨੂੰ ਖ਼ਰੀਦਣ ਲਈ ਗਾਹਕਾਂ ਨੂੰ ਪੰਜ ਫੀਸਦੀ ਜੀਐੱਸਟੀ ਦੇਣਾ ਪਵੇਗਾ। ਸੀਟੀਆਈ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਦਾਲ, ਚੌਲ, ਆਟਾ, ਅਨਾਜ, ਦਹੀ, ਲੱਸੀ ਤੇ ਇਸੇ ਤਰ੍ਹਾਂ ਦੀਆਂ ਹੋਰ ਖਾਣ-ਪੀਣ ਦੀਆਂ ਵਸਤਾਂ ਨੂੰ ਟੈਕਸ ਦੇ ਦਾਇਰੇ ’ਚ ਲਿਆਂਦਾ ਗਿਆ ਹੈ।