ਫਲਿਪਕਾਰਟ ’ਤੇ ਘਟੀਆ ਕੁਆਲਿਟੀ ਦੇ ਪ੍ਰੈਸ਼ਰ ਕੁਕਰ ਕਾਰਨ ਲੱਗਾ ਲੱਖ ਰੁਪਏ ਦਾ ਜੁਰਮਾਨਾ

ਫਲਿਪਕਾਰਟ ’ਤੇ ਘਟੀਆ ਕੁਆਲਿਟੀ ਦੇ ਪ੍ਰੈਸ਼ਰ ਕੁਕਰ ਕਾਰਨ ਲੱਗਾ ਲੱਖ ਰੁਪਏ ਦਾ ਜੁਰਮਾਨਾ

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀ.ਸੀ.ਪੀ.ਏ.) ਨੇ ਈ-ਕਾਮਰਸ ਕੰਪਨੀ ਫਲਿਪਕਾਰਟ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਫਲਿਪਕਾਰਟ ਨੇ ਆਪਣੇ ਮੰਚ ਰਾਹੀਂ ਗੁਣਵੱਤਾ ਦੇ ਮਿਆਰ ’ਤੇ ਖਰ੍ਹੇ ਨਾ ਉਤਰਨ ਵਾਲੇ ਘਰੇਲੂ ਪ੍ਰੈਸ਼ਰ ਕੁਕਲ ਦੀ ਵਿਕਰੀ ਦੀ ਮਨਜ਼ੂਰੀ ਦੇਣ ਲਈ ਇਹ ਜੁਰਮਾਨਾ ਲਗਾਇਆ ਹੈ। 

ਸੀ.ਸੀ.ਪੀ.ਏ. ਦੀ ਕਮਿਸ਼ਨਰ ਨਿਧੀ ਖਰੇ ਨੇ ਇਕ ਨਿਊਜ਼ ਏਜੰਸੀ ਨੂੰ ਕਿਹਾ ਕਿ ਫਲਿਪਕਾਰਟ ’ਤੇ ਆਪਣੇ ਮੰਚ ’ਤੇ ਘਟੀ ਪ੍ਰੈਸ਼ਰ ਕੁਕਰ ਦੀ ਵਿਕਰੀ ਦੀ ਮਨਜ਼ੂਰੀ ਦੇਣ ਅਤੇ ਉਪਭੋਗਤਾਵਾਂ ਦਾ ਉਲੰਘਣ ਕਰਨ ਲਈ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। 

ਖਰੇ ਨੇ ਕਿਹਾ ਕਿ ਫਲਿਪਕਾਰਟ ਨੂੰ ਆਪਣੇ ਮੰਚ ’ਤੇ ਵੇਚੇ ਗਏ ਸਾਰੇ 598 ਪ੍ਰੈਸ਼ਰ ਕੁਕਰ ਦੇ ਖਰੀਦਦਾਰਾਂ ਨੂੰ ਇਸ ਬਾਰੇ ਸੂਚਿਤ ਕਰਨ, ਖਰਾਬ ਪ੍ਰੈਸ਼ਰ ਕੁਕਰ ਵਾਪਸ ਮੰਗਵਾਉਣ ਅਤੇ ਉਪਭੋਗਤਾਵਾਂ ਦਾ ਪੈਸਾ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸਤੋਂ ਇਲਾਵਾ ਕੰਪਨੀ ਨੂੰ 45 ਦਿਨਾਂ ਦੇ ਅੰਦਰ ਅਨੁਪਾਲਣ ਰਿਪੋਰਟ ਜਮ੍ਹਾ ਕਰਨ ਲਈ ਵੀ ਕਿਹਾ ਗਿਆ ਹੈ।