15 ਮਿੰਟ ਤੱਕ ਪੁਲਿਸ ਸਰੰਡਰ ਕਰਨ ਦਾ ਇੰਤਜ਼ਾਰ ਕਰਦੀ ਰਹੀ ਗੈਂਗਸਟਰ ਰੂਪਾ ਤੇ ਮੰਨੂ ਦਾ ਫੇਰ ਕੀਤਾ ਐਨਕਾਊਂਟਰ 

15 ਮਿੰਟ ਤੱਕ ਪੁਲਿਸ ਸਰੰਡਰ ਕਰਨ ਦਾ ਇੰਤਜ਼ਾਰ ਕਰਦੀ ਰਹੀ ਗੈਂਗਸਟਰ ਰੂਪਾ ਤੇ ਮੰਨੂ ਦਾ ਫੇਰ ਕੀਤਾ ਐਨਕਾਊਂਟਰ 

ਚੰਡੀਗੜ੍ਹ :

ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਨੂੰ ਐਨਕਾਊਂਟਰ ਵਿੱਚ ਮਾਰਿਆ ਗਿਆ ਸੀ। ਪਰ ਇਸ ਐਨਕਾਊਂਟਰ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਰੂਪਾ ਤੇ ਮੰਨੂ ਪੱਤਰਕਾਰਾਂ ਸਾਹਮਣੇ ਸਰਡੰਰ ਕਰਨਾ ਚਾਹੁੰਦੇ ਸੀ। ਫਾਇਰਿੰਗ ਰੋਕ ਕੇ ਛੱਤ ਤੋਂ ਪੁਲਿਸ ਨਾਲ ਗੱਲ ਕੀਤੀ ਸੀ ਪਰ ਕੁਝ ਹੀ ਮਿੰਟਾਂ ਚ ਇਰਾਦਾ ਬਦਲਿਆ ਅਤੇ ਮੁੜ ਪੁਲਿਸ 'ਤੇ ਫਾਇਰਿੰਗ ਕੀਤੀ। ਖੁਦ ਮਾਨਸਾ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ।

                                                                        Image

ਪੁਲਿਸ ਮੁਤਾਬਕ ਰੂਪਾ ਤੇ ਮੰਨੂ ਨੇ ਪੁਲਿਸ ਨੂੰ 15 ਮਿੰਟ ਰੁਕਣ ਲਈ ਕਿਹਾ ਸੀ ਪਰ ਉਨ੍ਹਾਂ ਦਾ ਇਰਾਦਾ ਬਦਲਿਆ ਅਤੇ 5 ਮਿੰਟ ਬਾਅਦ ਹੀ ਦੁਬਾਰਾ ਫਾਇਰਿੰਗ ਸ਼ੁਰੂ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਸ਼ੂਟਰਾਂ ਨੇ ਫੋਨ ਤੇ ਕਿਸੇ ਨਾਲ ਗੱਲ ਕੀਤੀ ਸੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਇਰਾਦਾ ਬਦਲ ਲਿਆ। ਐਨਕਾਊਂਟਰ ਵਾਲੀ ਥਾਂ ਤੋਂ ਪੁਲਿਸ ਨੂੰ ਟੁੱਟੀ ਹੋਈ ਹਾਲਤ ਵਿੱਚ ਇੱਕ ਫੋਨ ਵੀ ਮਿਲਿਆ ਸੀ, ਜਿਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।                                                           Image

15 ਮਿੰਟ ਤੱਕ ਪੁਲਿਸ ਸਰੰਡਰ ਕਰਨ ਦਾ ਇੰਤਜ਼ਾਰ ਕਰਦੀ ਰਹੀ ਅਤੇ ਥੋੜ੍ਹੀ ਦੇਰ ਬਾਅਦ ਦੋਵੇਂ ਗੈਂਗਸਟਰਾਂ ਨੇ ਆਪਣਾ ਮਨ ਬਦਲ ਲਿਆ। ਗੈਂਗਸਟਰਾਂ ਨੇ ਦੁਬਾਰਾ ਪੁਲਿਸ 'ਤੇ ਫਾਇਰਿੰਗ ਕੀਤੀ।ਪੁਲਿਸ ਤੇ ਗੈਂਗਸਟਰਾਂ ਵਿਚਾਲੇ ਇੱਕ ਘੰਟਾ  ਗੋਲੀਆਂ ਚੱਲੀਆਂ। ਸ਼ੁਰੂਆਤ 'ਚ ਗੈਂਗਸਟਰਾਂ ਨੇ ਭਾਰੀ ਫਾਇਰਿੰਗ ਕੀਤੀ। ਪੁਲਿਸ ਨੂੰ ਸ਼ੱਕ ਹੈ ਕਿ, ਕਿ ਕਿਸੇ ਦੂਸਰੇ ਗੈਂਗਸਟਰ ਨੇ ਫੋਨ 'ਤੇ ਉਨ੍ਹਾਂ ਨੂੰ ਸਰੰਡਰ ਕਰਨ ਤੋਂ ਰੋਕਿਆ ਸੀ।

ਐਨਕਾਉਂਟਰ ਤੋਂ ਪਹਿਲਾਂ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਵੱਲੋਂ ਗੋਲਡੀ ਬਰਾੜ ਨੂੰ ਫੋਨ ਕੀਤਾ ਗਿਆ ਸੀ। ਹਾਲਾਂਕਿ ਗੋਲਡੀ ਬਰਾੜ ਵੱਲੋਂ ਦੋਵਾਂ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਸੀ ਪਰ ਦੋਵਾਂ ਨੇ ਉਸ ਦੀ ਗੱਲ ਨਹੀਂ ਮੰਨੀ ਤੇ ਕਿਹਾ ਕਿ "ਅਸੀਂ ਆਪਣੀ ਆਖਰੀ ਪਰਫਾਰਮੈਂਸ ਦਿਖਾਵਾਂਗੇ"। ਗੋਲਡੀ ਬਰਾੜ ਨੇ ਇਕ ਪੋਸਟ ਪਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।