ਰਾਜਪਕਸ਼ੇ ਨੂੰ ਭਜਾਉਣ ’ਚ ਭਾਰਤ ਦਾ ਕੋਈ ਹੱਥ ਨਹੀਂ:ਹਾਈ ਕਮਿਸ਼ਨ

ਰਾਜਪਕਸ਼ੇ ਨੂੰ ਭਜਾਉਣ ’ਚ ਭਾਰਤ ਦਾ ਕੋਈ ਹੱਥ ਨਹੀਂ:ਹਾਈ ਕਮਿਸ਼ਨ

 

ਕੋਲੰਬੋ, 13 ਜੁਲਾਈ

ਭਾਰਤ ਨੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ‘ਬੇਬੁਨਿਆਦ’ ਕਰਾਰ ਦਿੱਤਾ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਉਸ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੂੰ ਦੇਸ਼ ਛੱਡ ਕੇ ਮਾਲਦੀਪ ਭੱਜਣ ਵਿੱਚ ਮਦਦ ਕੀਤੀ ਹੈ। ਸ੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਕੇ ਕਿਹਾ, ‘ਹਾਈ ਕਮਿਸ਼ਨ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਦਾ ਹੈ ਤੇ ਬੇਬੁਨਿਆਦ ਕਰਾਰ ਦਿੰਦਾ ਹੈ ਕਿ ਭਾਰਤ ਨੇ ਗੋਟਬਾਯਾ ਰਾਜਪਕਸ਼ੇ ਨੂੰ ਸ੍ਰੀਲੰਕਾ ਤੋਂ ਬਾਹਰ ਕੱਢਣ ਵਿੱਚ ਮਦਦ ਕੀਤੀ। 

ਇਹ ਵੀ ਪੜ੍ਹੋ :ਸ੍ਰੀਲੰਕਾ ਦਾ ਰਾਸ਼ਟਰਪਤੀ ਰਾਜਪਕਸ਼ੇ ਦੇਸ਼ ਛੱਡ ਕੇ ਭੱਜਿਆ ਮਾਲਦੀਪ।