ਸਿੱਧੂ ਮੂਸੇਵਾਲਾ ਕਤਲ ਕਾਂਡ: ਮਾਨਸਾ ਅਦਾਲਤ ਨੇ ਸ਼ੂਟਰ ਟੀਨੂੰ , ਕਸ਼ਿਸ਼, ਫ਼ੌਜੀ ਤੇ ਕੇਸ਼ਵ ਦਾ ਦਿੱਤਾ 4 ਦਿਨ ਦਾ ਪੁਲੀਸ ਰਿਮਾਂਡ।

ਸਿੱਧੂ ਮੂਸੇਵਾਲਾ ਕਤਲ ਕਾਂਡ: ਮਾਨਸਾ ਅਦਾਲਤ ਨੇ ਸ਼ੂਟਰ ਟੀਨੂੰ , ਕਸ਼ਿਸ਼, ਫ਼ੌਜੀ ਤੇ ਕੇਸ਼ਵ ਦਾ  ਦਿੱਤਾ 4 ਦਿਨ ਦਾ ਪੁਲੀਸ ਰਿਮਾਂਡ।

ਮਾਨਸਾ, 13‌ ਜੁਲਾਈ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਗਿ੍ਫ਼ਤਾਰ ਮੁੱਖ ਸ਼ੂਟਰ ਪ੍ਰਿਯਵਰਤ ਫੌਜੀ, ਸ਼ੂਟਰ ਕਸ਼ਿਸ਼ ਉਰਫ ਕੁਲਦੀਪ, ਦੀਪਕ ਟੀਨੂੰ ਅਤੇ ਕੇਸ਼ਵ ਕੁਮਾਰ ਦਾ ਅੱਠ ਦਿਨ ਦਾ ਪੁਲੀਸ ਰਿਮਾਂਡ ਅੱਜ ਖਤਮ ਹੋਣ ਤੋਂ ਬਾਅਦ ਮਾਨਸਾ ਪੁਲੀਸ ਵੱਲੋਂ ਇਨ੍ਹਾਂ ਦਾ ਮੈਡੀਕਲ ਚੈੱਕਅਪ ਕਰਵਾਉਣ ਲਈ ਸਿਵਲ ਹਸਪਤਾਲ ਮਾਨਸਾ ਲਿਜਾਇਆ‌ ਗਿਆ। ਬਾਅਦ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਮਾਨਸਾ ਪੁਲੀਸ ਨੂੰ ਚਾਰ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਚਾਰਾਂ ਨੂੰ ਮੁੜ 17 ਜੁਲਾਈ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।