ਖ਼ਤਮ ਹੋ ਜਾਵੇਗੀ WhatsApp ਦੀ ਫ੍ਰੀ ਕਾਲਿੰਗ ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ। 

ਖ਼ਤਮ ਹੋ ਜਾਵੇਗੀ WhatsApp ਦੀ ਫ੍ਰੀ ਕਾਲਿੰਗ ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ। 

ਹੁਣ ਤਕ ਤੁਸੀਂ ਵਟਸਐਪ, ਫੇਸਬੁੱਕ ਮੈਸੇਂਜਰ ਜਾਂ ਹੋਰ ਓ.ਟੀ.ਟੀ. ਐਪਸ ਰਾਹੀਂ ਫ੍ਰੀ ’ਚ ਕਾਲਿੰਗ ਕਰ ਪਾ ਰਹੇ ਹੋ ਪਰ ਆਉਣ ਵਾਲੇ ਸਮੇਂ ’ਚ ਇਹ ਖ਼ਤਮ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਸਰਕਾਰ ਵਟਸਐਪ, ਫੇਸਬੁੱਕ, ਗੂਗਲ ਡੂਓ ਅਤੇ ਟੈਲੀਗ੍ਰਾਮ ਵਰਗੇ ਕਾਲਿੰਗ ਅਤੇ ਮੈਸੇਜਿੰਗ ਐਪਸ ਨੂੰ ਟੈਲੀਕਾਮ ਕਾਨੂੰਨਾਂ ਦੇ ਦਾਇਰੇ ’ਚ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸੰਬੰਧ’ਚ ਇਕ ਡ੍ਰਾਫਟ ਵੀ ਤਿਆਰ ਕੀਤਾ ਗਿਆ ਹੈ। ਦਰਅਸਲ, ਸਰਕਾਰ ਨਵੇਂ ਟੈਲੀਕਮਿਊਨੀਕੇਸ਼ਨ ਬਿੱਲ ’ਤੇ ਕੰਮ ਕਰ ਰਹੀ ਹੈ। ਇਸ ਬਿੱਲ ’ਚ ਸੋਸ਼ਲ ਮੀਡੀਆ ਐਪਸ ਅਤੇ ਇੰਟਰਨੈੱਟ ਆਧਾਰਿਤ ਕਾਲਿੰਗ ਐਪਸ ਨੂੰ ਵੀ ਕਾਨੂੰਨ ਦੇ ਦਾਇਰੇ ’ਚ ਲਿਆਉਣ ਦੀ ਪਲਾਨਿੰਗ ਚੱਲ ਰਹੀ ਹੈ। ਹੁਣ ਤਕ ਇੰਟਰਨੈੱਟ ਕਾਲਿੰਗ ਐਪਸ ਜਿਵੇਂ ਵਟਸਐਪ ਅਤੇ ਫੇਸਬੁੱਕ ਮੈਸੇਂਜਰ ਬਿਨਾਂ ਲਾਈਸੰਸ ਦੇ ਕੰਮ ਕਰ ਰਹੇ ਹਨ ਪਰ ਨਵੇਂ ਬਿੱਲ ਦੇ ਆਉਣ ਤੋਂ ਬਾਅਦ ਇਨ੍ਹਾਂ ਨੂੰ ਵੀ ਲਾਈਸੰਸ ਲੈਣਾ ਹੋਵੇਗਾ।ਨਵੇਂ ਬਿੱਲ ਦੇ ਆਉਣ ਤੋਂ ਬਾਅਦ ਵਟਸਐਪ, ਫੇਸਬੁੱਕ, ਗੂਗਲ ਡੂਓ ਅਤੇ ਟੈਲੀਗ੍ਰਾਮ ਵਰਗੇ ਐਪਸ ਨੂੰ ਸਰਕਾਰ ਤੋਂ ਲਾਈਸੰਸ ਲੈਣਾ ਹੋਵੇਗਾ ਅਤੇ ਇਸ ਲਈ ਮੋਟੀ ਫੀਸ ਵੀ ਲਈ ਜਾਵੇਗੀ, ਹਾਲਾਂਕਿ ਸਰਕਾਰ ਚਾਹੇ ਤਾਂ ਲਾਈਸੰਸ ਫੀਸ ਨੂੰ ਮਾਫ ਵੀ ਕਰ ਸਕਦੀ ਹੈ। ਹਾਲਾਂਕਿ, ਲਾਈਸੰਸ ਫੀਸ ਕਿੰਨੀ ਹੋਵੇਗੀ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।