86 ਸਾਲਾਂ ਦੁਨੀਆ ਦੀ ਸਭ ਤੋਂ ਬਜ਼ੁਰਗ ਏਅਰ ਹੋਸਟੈੱਸ, 65 ਸਾਲ ਦੀ ਨੌਕਰੀ ਨਾਲ ਬਣਾਇਆ ਵਰਲਡ ਰਿਕਾਰਡ।

86 ਸਾਲਾਂ ਦੁਨੀਆ ਦੀ ਸਭ ਤੋਂ ਬਜ਼ੁਰਗ ਏਅਰ ਹੋਸਟੈੱਸ, 65 ਸਾਲ ਦੀ ਨੌਕਰੀ ਨਾਲ ਬਣਾਇਆ ਵਰਲਡ ਰਿਕਾਰਡ।

ਦੁਨੀਆ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਆਪਣੀ ਨੌਕਰੀ/ਆਪਣੇ ਕੰਮ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਆਪਣੇ ਕੰਮ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਉਂਝ ਆਮ ਤੌਰ ’ਤੇ ਤਾਂ ਲੋਕ 60 ਸਾਲ ਤੋਂ ਬਾਅਦ ਰਿਟਾਇਰ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਆਰਾਮ ਕਰਦੇ ਹਨ ਜਾਂ ਫਿਰ ਜੋ ਉਨ੍ਹਾਂ ਦਾ ਮਨ ਕਰਦਾ ਹੈ ਉਹ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ, ਜਿਸਦੇ ਲਈ ਰਿਟਾਇਰਮੈਂਟ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ।

ਉਹ 86 ਸਾਲ ਦੀ ਉਮਰ ਵਿਚ ਵੀ ਕੰਮ ਕਰ ਰਹੀ ਹੈ। ਅਜਿਹਾ ਨਹੀਂ ਕਿ ਉਹ ਕਿਸੇ ਮਜਬੂਰੀ ਵਿਚ ਕੰਮ ਕਰ ਰਹੀ ਹੈ ਜਾਂ ਪੈਸਿਆਂ ਦੀ ਲੋੜ ਕਾਰਨ ਉਸਨੂੰ ਇੰਨੀ ਵੱਡੀ ਉਮਰ ਵਿਚ ਵੀ ਨੌਕਰੀ ਕਰਨੀ ਪੈ ਰਹੀ ਹੈ, ਨਹੀਂ ਉਸਨੂੰ ਆਪਣੇ ਕੰਮ ਨਾਲ ਪਿਆਰ ਹੈ, ਲਗਾਅ ਹੈ ਅਤੇ ਇਸੇ ਪਿਆਰ-ਲਗਾਅ ਨੇ ਉਸਦਾ ਨਾਂ ਗਿਨੀਜ਼ ਵਰਲਡ ਆਫ ਰਿਕਾਰਡ ਵਿਚ ਦਰਜ ਕਰਵਾ ਦਿੱਤਾ ਹੈ। ਇਸ ਔਰਤ ਦਾ ਨਾਂ ਬੈੱਟੇ ਨਸ਼ ਹੈ ਉਹ ਪੇਸ਼ੇ ਵਿਚ ਇਕ ਏਅਰ ਹੋਸਟੈੱਸ ਹੈ ਅਤੇ ਹੁਣ ਦੁਨੀਆ ਦੀ ਸਭ ਤੋਂ ਬਜ਼ੁਰਗ ਏਅਰ ਹੋਸਟੈੱਸ ਬਣ ਗਈ ਹੈ। ਉਮਰ ਦੇ ਇਸ ਪੜਾਅ ਵਿਚ ਵੀ ਬੈੱਟੇ ਨਸ਼ ਨੂੰ ਆਪਣੀ ਨੌਕਰੀ ਬੋਝ ਨਹੀਂ ਲਗਦੀ, ਸਗੋਂ ਉਹ ਆਪਣੀ ਜਾਬ ਨਾਲ ਬਹੁਤ ਪਿਆਰ ਕਰਦੀ ਹੈ। ਇਸੇ ਪਿਆਰ ਸਦਕਾ ਅੱਜ ਵਰਲਡ ਰਿਕਾਰਡ ਬਣਾਕੇ ਉਹ ਪੂਰੀ ਤਰ੍ਹਾਂ ਫੇਸਮ ਹੋ ਗਈ ਹੈ।

ਬੋਸਟਨ ਦੀ ਰਹਿਣ ਵਾਲੀ ਬੈੱਟੇ ਨਸ਼ ਰਿਕਾਰਡ 65 ਸਾਲਾਂ ਤੋਂ ਨੌਕਰੀ ਕਰ ਰਹੀ ਹੈ। ਉਹ ਅਮਰੀਕਨ ਏਅਰਲਾਈਨਸ ਨਾਲ ਜੁੜੀ ਹੋਈ ਹੈ। ਉਸਨੇ ਸਾਲ 1957 ਵਿਚ ਏਅਰ ਹੋਸਟੈੱਸ ਦੇ ਤੌਰ ’ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਦੋਂ ਉਸਨੂੰ ਵੀ ਕਿਥੇ ਪਤਾ ਸੀ ਕਿ ਉਹ ਅੱਗੇ ਚੱਲਕੇ ‘ਦੁਨੀਆ ਦੀ ਸਭ ਤੋਂ ਲੰਬੀ ਸੇਵਾ ਦੇਣ ਵਾਲੀ ਫਲਾਈਟ ਅਟੇਂਡੈਂਟ’ ਬਣ ਜਾਏਗੀ। ਹਾਲ ਹੀ ਵਿੱਚ ਬੈੱਟੇ ਨੂੰ ਗਿਨੀਜ਼ ਵਰਲਡ ਰਿਕਾਰਡ ਦੁਆਰਾ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੀ ਅਤੇ ਸਭ ਤੋਂ ਬਜ਼ੁਰਗ ਫਲਾਈਟ ਅਟੈਂਡੈਂਟ ਵਜੋਂ ਸਨਮਾਨਿਤ ਕੀਤਾ ਗਿਆ ਹੈ।