ਮੋਗਾ ਦੀ ਜਸਪ੍ਰੀਤ ਕੌਰ ਨੇ ਬਰੈਂਪਟਨ ਵਿਚ ਫਾਹਾ ਲੈ ਕੇ ਕੀਤੀ ਆਤਮ ਹਤਿਆ

ਮੋਗਾ ਦੀ ਜਸਪ੍ਰੀਤ ਕੌਰ ਨੇ ਬਰੈਂਪਟਨ ਵਿਚ ਫਾਹਾ ਲੈ ਕੇ ਕੀਤੀ ਆਤਮ ਹਤਿਆ

 

ਗੁਰਭੇਜ ਸਿੱਧੂ,  ਬਰੈਂਪਟਨ
 
ਮੋਗਾ ਦੇ ਪਿੰਡ ਖਾਈ ਤੋਂ ਸਟਡੀ  ਵੀਜਾ ਤੇ ਕੈਨੇਡਾ ਆਈ ਬਰੈਂਪਟਨ ਵਾਸੀ ਜਸਪ੍ਰੀਤ ਕੌਰ ਨੇ ਬੀਤੀ ਰਾਤ ਤਿੰਨ ਵਜੇ ਸੋਹਰਿਆਂ ਦੇ ਦਬਾਅ ਦੇ ਚਲਦਿਆਂ ਫਾਹਾ ਲੈ  ਕੇ ਆਤਮ ਹਤਿਆ ਕਰ ਲਈ।  ਪੁਲਿਸ ਨੇ ਜਸਪ੍ਰੀਤ ਦੀ ਲਾਸ਼ ਕਬਜੇ ਵਿਚ ਲੈ  ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਜਸਪ੍ਰੀਤ 3 ਸਾਲ ਪਹਿਲਾਂ ਆਈਲੈਟਸ ਕਰ ਕੇ ਕੈਨੇਡਾ ਆਈ ਸੀ ਅਤੇ ਇਸ ਦੌਰਾਨ ਉਸਨੇ ਪਿੰਡ ਸੋਹੀਆਂ ਵਾਸੀ ਆਪਣੇ ਪਤੀ ਗੁਰਮੀਤ ਸਿੰਘ ਨੂੰ ਕੈਨੇਡਾ ਬੁਲਾਉਣ ਲਈ ਵੀ 3 ਵਾਰ ਸਪੌਂਸਰ ਭੇਜਿਆ ਪਾਰ ਗੁਰਮੀਤ ਸਿੰਘ ਨੂੰ ਵੀਜਾ ਨਹੀਂ ਮਿਲ ਸਕਿਆ। ਗੁਰਮੀਤ ਸਿੰਘ ਨੂੰ ਵੀਜਾ ਨਾ ਮਿਲਣ ਕਾਰਣ ਉਸਦੇ ਪਰਿਵਾਰਕ ਮੈਂਬਰ ਲਗਾਤਾਰ ਜਸਪ੍ਰੀਤ ਕੌਰ ਤੇ ਦਬਾਅ ਬਣਾ ਰਹੇ ਸਨ। ਇਸ ਵਿਚਾਲੇ ਜਸਪ੍ਰੀਤ ਦੀ ਆਤਮ ਹਤਿਆ ਦੀ ਖ਼ਬਰ ਉਸਦੇ ਘਰ ਦੀਆਂ ਨੂੰ ਪਹੁੰਚਾਈ ਗਈ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  ਪਿਛਲੇ ਕੁਛ ਸਮੇਂ ਦੌਰਾਨ ਕੈਨੇਡਾ ਵਿਚ ਪੜਾਈ ਲਈ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਲੋਂ ਆਤਮ ਹਤਿਆ ਕੀਤੇ ਜਾਣ  ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ ਅਤੇ ਆਤਮ ਹਤਿਆ ਵਰਗਾ ਘਾਤਕ ਕਦਮ ਚੁੱਕਣ ਵਾਲੇ ਵਿਦਿਆਰਥੀਆਂ ਵਿਚੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਅੰਕੜਿਆਂ ਮੁਤਾਬਿਕ ਆਤਮ ਹਤਿਆ ਕਰਨ ਵਾਲਿਆਂ ਦੀ ਉਮਰ 29 ਸਾਲ ਤੋਂ ਹੇਠਾਂ ਹੁੰਦੀ ਹੈ ਇਸ ਕਾਰਣ ਹੀ ਪੰਜਾਬ ਵਿਚ ਮਾਪੇ ਕੈਨੇਡਾ ਪੜਾਈ ਲਈ ਆਉਣ ਵਾਲੇ ਆਪਣੇ ਬੱਚਿਆਂ ਦੀ ਸੁਰਖਿਆ ਨੂੰ ਲੈ  ਕੇ ਚਿੰਤਿਤ ਰਹਿੰਦੇ ਹਨ