ਯਾਤਰੀ ਨੇ ਕੀਤਾ ਸੀ ਬੰਬ ਹੋਣ ਦਾ ਦਾਅਵਾ ,ਪਟਨਾ ਏਅਰਪੋਰਟ ''ਤੇ ਇੰਡੀਗੋ ਜਹਾਜ਼ ਦੀ ਕਰਨੀ ਪਯੀ ਐਮਰਜੈਂਸੀ ਲੈਂਡਿੰਗ। 

ਯਾਤਰੀ ਨੇ ਕੀਤਾ ਸੀ ਬੰਬ ਹੋਣ ਦਾ ਦਾਅਵਾ ,ਪਟਨਾ ਏਅਰਪੋਰਟ ''ਤੇ ਇੰਡੀਗੋ ਜਹਾਜ਼ ਦੀ ਕਰਨੀ ਪਯੀ ਐਮਰਜੈਂਸੀ ਲੈਂਡਿੰਗ। 

 

ਪਟਨਾ ਦੇ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੰਬ ਹੋਣ ਦੀ ਸੂਚਨਾ ਮਿਲਣ ਨਾਲ ਯਾਤਰੀਆਂ 'ਚ ਹੜਕੰਪ ਮਚ ਗਿਆ। ਵੀਰਵਾਰ ਨੂੰ ਪਟਨਾ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਸਵਾਰ ਇਕ ਯਾਤਰੀ ਨੇ ਜਹਾਜ਼ 'ਚ ਬੰਬ ਹੋਣ ਦਾਅਵਾ ਕੀਤਾ ਸੀ, ਜੋ ਬਾਅਦ 'ਚ ਝੂਠਾ ਸਾਬਤ ਹੋਇਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਜਹਾਜ਼ ਰਾਤ 8.20 'ਤੇ ਉਡਾਣ ਭਰਨ ਲਈ ਤਿਆਰ ਸੀ ਅਤੇ ਫਿਰ ਬੰਬ ਦੀ ਸੂਚਨਾ ਮਿਲਣ 'ਤੇ ਇਸ ਨੂੰ ਰੋਕਣਾ ਪਿਆ। ਇਕ ਹੋਰ ਸੂਤਰ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਪਰ ਕੁਝ ਵੀ ਨਹੀਂ ਮਿਲਿਆ। ਸਥਾਨਕ ਅਧਿਕਾਰੀਆਂ ਨੇ ਬੰਬ ਹੋਣ ਦੀ ਫਰਜ਼ੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਦੇ ਸ਼ੁੱਕਰਵਾਰ ਸਵੇਰੇ ਉਡਾਣ ਭਰਨ ਦੀ ਉਮੀਦ ਹੈ।