- Updated: July 31, 2022 03:21 PM
ਓਂਟਾਰੀਓ ਗੁਰਭੇਜ ਸਿੱਧੂ
ਕੈਨੇਡਾ ਵੀ ਅੱਜਕਲ ਕ੍ਰਾਈਮ ਕੰਟਰੀ ਬਣਦਾ ਜਾ ਰਿਹ ਹੈ। ਜਿਸ ਕੈਨੇਡਾ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਸ਼ਾਂਤੀ ਅਤੇ ਕ੍ਰਾਈਮਲੈਸ ਕੰਟਰੀ ਸੀ, ਅੱਜ ਉਥੇ ‘ਸਭ ਚੰਗਾ ਨਹੀਂ’ ਹੈ। ਇਸ ਦੌਰਾਨ ਹੀ ਓਂਟਾਰੀਓ ਪੁਲਿਸ ਵੱਲੋਂ ਪੀਲੀ ਖੇਤਰ ’ਚ ਗੱਡੀਆ ਚੋਰੀ ਕਰਨ ਵਾਲਾ ਗਰੋਹ ਅਤੇ ਅੱਡਾ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਅਨੁਸਾਰ ਸਸਕਾਚਵਾਨ ਤੇ ਓਂਟਾਰੀਓ ਤੋਂ ਗਿ੍ਰਫ਼ਤਾਰ ਕੀਤਾ ਗਿਰੋਹ, ਜਿਸ ਵਿੱਚ 28 ਵਿਅਕਤੀ ਸ਼ਾਮਲ ਹਨ, ਇਨ੍ਹਾਂ ’ਤੇ 242 ਕੇਸ ਦਰਜ ਹਨ। ਇਨ੍ਹਾਂ ਕੋਲੋਂ 12 ਮਿਲੀਅਨ ਡਾਲਰ ਦੇ ਮੁੱਲ ਦੀਆਂ ਚੋਰੀ ਕੀਤੀਆਂ 214 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਗੈਂਗ ਤੋਂ 6 ਪਿਸਤੌਲ, ਨਸ਼ੇ (ਪੌਣੇ ਦੋ ਕਿੱਲੋ ਤੋਂ ਵੱਧ ਕੋਕੀਨ), 77 ਕਿੱਲੋ ਭੰਗ, ਦੋ ਲੱਖ ਡਾਲਰ, ਨੋਟ ਗਿਣਨ ਵਾਲੀਆਂ ਮਸ਼ੀਨਾਂ ਅਤੇ ਹੋਰ ਸ਼ੱਕੀ ਸਾਮਾਨ ਬਰਾਮਦ ਹੋਇਆ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿ੍ਰਫ਼ਤਾਰ ਕੀਤੇ ਗਏ ਗਿਰੋਹ ਤੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਪਿਛਲੇ ਕਾਫੀ ਸਮੇਂ ਤੋਂ ਇਸ ਗਿਰੋਹ ਦੀ ਤਲਾਸ਼ ਸੀ, ਕਿਉਕਿ ਇੱਥੇ ਗੱਡੀਆਂ ਚੋਰੀ ਹੋਣ ਦੀਆਂ ਵਾਰਦਾਤਾਂ ’ਚ ਬਹੁਤ ਵਾਧਾ ਹੋਇਆ ਸੀ, ਇਸ ਲਈ ਇਸ ਗਿਰੋਹ ਦੇ ਪੁਲਿਸ ਹੱਥ ਚੜ੍ਹਨ ਕਾਰਨ ਹੁਣ ਕ੍ਰਾਈਮ ਨੂੰ ਠੱਲ੍ਹ ਪਵੇਗੀ।