ਦੁਨੀਆਂ ਭਰ ’ਚ ਮੰਡਰਾ ਰਿਹੈ ਮੰਦੀ ਦਾ ਡਰ,ਮੋਦੀ ਦੀ ਅਗਵਾਈ ਵਾਲੇ ਭਾਰਤ ਨੂੰ ਖ਼ਤਰਾ ਨਹੀਂ

ਦੁਨੀਆਂ ਭਰ ’ਚ ਮੰਡਰਾ ਰਿਹੈ ਮੰਦੀ ਦਾ ਡਰ,ਮੋਦੀ ਦੀ ਅਗਵਾਈ ਵਾਲੇ ਭਾਰਤ ਨੂੰ ਖ਼ਤਰਾ ਨਹੀਂ

 

ਨਿਊਯਾਰਕ/ਨਵੀਂ ਦਿੱਲੀ  ਹਿੰਦੋਸਤਾਨ ਪੋਸਟ ਬਿਊਰੋ


ਅਗਲੇ ਇੱਕ ਸਾਲ ਲਈ ਦੁਨੀਆਂ ਦੀਆਂ ਕਈ ਅਰਥਵਿਵਸਥਾਵਾਂ ਸਾਹਮਣੇ ਮੰਦੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਦਰਅਸਲ ਮਹਿੰਗਾਈ ’ਤੇ ਕਾਬੂ ਪਾਉਣ ਲਈ ਕਈ ਦੇਸ਼ਾਂ ਦੇ ਕੇਂਦਰੀ ਬੈਂਕ ਵਿਆਜ ਦਰਾਂ ਵਧਾਉਣ ਨੂੰ ਮਜਬੂਰ ਹਨ। ਪਰ, ਭਾਰਤ ਵਿੱਚ ਮੰਦੀ ਦੀ ਸ਼ੰਕਾ ਅਜੇ ਬਿਲਕੁਲ ਵੀ ਨਹੀਂ ਹੈ। ਬਲੂਮਬਰਗ ਦੇ ਸਰਵੇ ਵਿੱਚ ਦੁਨੀਆਂ ਭਰ ਦੇ ਅਰਥਸ਼ਾਸਤਰੀਆਂ ਨੇ ਇਹ ਰਾਇ ਪ੍ਰਗਟ ਕੀਤੀ ਹੈ। ਸਭ ਤੋਂ ਖ਼ਰਾਬ ਅਰਥਵਿਵਸਥਾ ਵਿੱਚੋਂ ਗੁਜਰ ਰਹੇ ਸ਼੍ਰੀਲੰਕਾ ਲਈ ਅਗਲਾ ਸਾਲ ਹੋਰ ਜ਼ਿਆਦਾ ਖ਼ਰਾਬ ਹੋ ਸਕਦਾ ਹੈ। ਉਥੇ ਮੰਦੀ ਦੀ ਅਸ਼ੰਕਾ 85 ਫੀਸਦੀ ਤੱਕ ਹੈ। ਅਰਥਸ਼ਾਸਤਰੀਆਂ ਨੇ ਨਿਊਜ਼ੀਲੈਂਡ, ਤਾਈਵਾਨ, ਅਸਟ੍ਰੇਲੀਆ, ਫਿਲੀਪੀਨਜ਼ ਵਿੱਚ ਮੰਦੀ ਛਾਉਣ ਦੀ ਸ਼ੰਕਾ ਕ੍ਰਮਵਾਰ 33 ਫੀਸਦੀ, 20 ਫੀਸਦੀ, 20 ਫੀਸਦੀ ਅਤੇ 8 ਫੀਸਦੀ ਪ੍ਰਗਟ ਕੀਤੀ ਹੈ।