- Updated: July 31, 2022 03:05 PM
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਿਲ ਗੈਂਗਸਟਰ ਸਰਾਜ ਮਿੰਟੂ ਅਤੇ ਸਾਗਰ ਦੀ ਅੱਜ ਬਠਿੰਡਾ ਜੇਲ ਵਿਚ ਕੈਦੀਆਂ ਵਲੋਂ ਕੁੱਟ ਮਾਰ ਕਰ ਦਿੱਤੀ ਗਈ। ਇਸ ਗੈਂਗਸਟਰ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕਰ ਮੁਹਈਆ ਕਾਰਵਾਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਇਨ੍ਹਾਂ ਪਾਸੋਂ ਲੰਬੀ ਪੁੱਛ ਗਿੱਛ ਵੀ ਕੀਤੀ ਸੀ। ਫਿਲਹਾਲ ਨੂੰ ਜੇਲ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬਠਿੰਡਾ ਪੁਲਿਸ ਨੇ ਦੋਹਾਂ ਨਾਲ ਕੁੱਟ ਮਾਰ ਕਾਰਨ ਵਾਲੇ ਗੈਂਗਸਟਰ ਜੁਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਸਰਾਜ ਮਿੰਟੂ ਨੇ ਸਿੱਧੂ ਮੂਸੇ ਵਾਲੇ ਦੀ ਹਤਿਆ ਲਈ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਕਰੋਲਾ ਕਾਰ ਮੁਹਈਆ ਕਾਰਵਾਈ ਸੀ। ਸਰਾਜ ਮਿੰਟੂ ਭਗਵਾਨਪੁਰੀਆ ਗੈਂਗ ਨਾਲ ਸੰਬੰਧ ਰੱਖਦਾ ਹੈ ਅਤੇ ਗੋਲਡੀ ਬਰਾੜ ਅਤੇ ਸਚਿਨ ਥਾਪਰ ਦਾ ਵੀ ਕਰੀਬੀ ਹੈ