ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਦੀ ਹੋਈ ਗਿਰਫ਼ਤਾਰੀ। 

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਦੀ ਹੋਈ ਗਿਰਫ਼ਤਾਰੀ। 

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਪੰਜਾਬ ਪੁਲਸ ਦੇ ਹੱਥੇ ਚੜ੍ਹ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦੋ ਦਿਨ ਤੋਂ ਅੰਮ੍ਰਿਤਸਰ ਦੇ ਬਾਰਡਰ ਇਲਾਕੇ ਵਿਚ ਪੁਲਸ ਦੀ ਇਕ ਵੱਡੀ ਮੂਵਮੈਂਟ ਚੱਲ ਰਹੀ ਸੀ, ਜਿਸ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਕੋਈ ਵੀ ਅਧਿਕਾਰੀ ਇਸ ਸੰਬੰਧੀ ਕੁੱਝ ਬੋਲਣ ਲਈ ਤਿਆਰ ਨਹੀਂ ਹੈ ਜਦਕਿ ਪਤਾ ਲੱਗਾ ਹੈ ਕਿ ਦੀਪਕ ਮੁੰਡੀ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਸਪੈਸ਼ਲ ਟਾਸਕ ਫੋਰਸ ਨੇ ਜੁਆਇੰਟ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਕ ਤੌਰ ’ਤੇ ਇਸ ਦੀ ਪੁਸ਼ਟੀ ਕਿਸੇ ਵੀ ਸਮੇਂ ਹੋ ਸਕਦੀ ਹੈ। 

ਇਹ ਵੀ ਪੜ੍ਹੋ :ਜਲਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਦਾ ਖੁੱਲਾ ਉਪਰਲਾ ਹਿੱਸਾ ਹੋਵੇਗਾ ਬੰਦ, ਪੈਸੇ ਪਾਉਣ ਤੇ ਲੱਗੀ ਪਾਬੰਦੀ

ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲਗਭਗ 60 ਦਿਨ ਬੀਤ ਜਾਣ ’ਤੇ ਦੀਪਕ ਮੁੰਡੀ ਪੁਲਸ ਨਾਲ ਲੁੱਕਣ-ਮੀਚੀ ਖੇਡ ਰਿਹਾ ਸੀ ਪਰ ਪੁਲਸ ਨੂੰ ਪੱਕੀ ਸੂਚਨਾ ਮਿਲੀ ਅਤੇ ਉਸ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਵਿਚ ਬੋਲੈਰੋ ਅਤੇ ਕਰੋਲਾ ਦੋ ਮਾਡਿਊਲਾਂ ਦਾ ਇਸਤੇਮਾਲ ਹੋਇਆ ਸੀ। ਕਰੋਲਾ ਮਾਡਿਊਲ ਦੇ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਨੂੰ ਅੰਮ੍ਰਿਤਸਰ ਦੇ ਪਿੰਡ ਹੁਸ਼ਿਆਰ ਨਗਰ ਵਿਚ ਹੋਏ ਪੁਲਸ ਐਨਕਾਊਂਟਰ ਵਿਚ ਢੇਰ ਕੀਤਾ ਜਾ ਚੁੱਕਾ ਹੈ ਜਦਕਿ ਬੋਲੈਰੋ ਮਾਡਿਊਲ ਨੂੰ ਲੀਡ ਕਰਨ ਵਾਲੇ ਸ਼ੂਟਰ ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਉਰਫ ਕਸ਼ਿਸ਼ ਅਤੇ ਕੁਲਦੀਪ ਨੂੰ ਦਿੱਲੀ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ ਜਦਕਿ ਇਸ ਮਾਡਿਊਲ ਦਾ ਚੌਥਾ ਸ਼ੂਟਰ ਦੀਪਕ ਮੁੰਡੀ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਸੀ।