ਖਾਲਿਸਤਾਨ ਦੇ ਕੈਨੇਡਾ ''ਚ ਹੋਏ ਰੈਫਰੈਂਡਮ ''ਤੇ ਸਿੱਖ ਆਗੂਆਂ ਦੀ ਚੁੱਪੀ ਖੜ੍ਹੇ ਕਰਦੀ ਹੈ ਸਵਾਲ : ਸੁਖੀ ਚਾਹਲ

 ਖਾਲਿਸਤਾਨ ਦੇ ਕੈਨੇਡਾ ''ਚ ਹੋਏ ਰੈਫਰੈਂਡਮ ''ਤੇ ਸਿੱਖ ਆਗੂਆਂ ਦੀ ਚੁੱਪੀ ਖੜ੍ਹੇ ਕਰਦੀ ਹੈ ਸਵਾਲ : ਸੁਖੀ ਚਾਹਲ

ਬੀਤੇ ਦਿਨੀਂ ਕੈਨੇਡਾ ਦੇ ਬਰੈਂਪਟਨ ਵਿੱਚ ਖਾਲਿਸਤਾਨ ਰੈਫਰੈਂਡਮ ਦਾ ਆਯੋਜਨ ਕੀਤਾ ਗਿਆ ਸੀ। ਇਸ ਬਾਰੇ ਅਮਰੀਕਾ ਸਥਿਤ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਸੁੱਖੀ ਚਾਹਲ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕੀਤੀ।ਗੱਲਬਾਤ ਵਿਚ ਉਹਨਾਂ ਨੇ ਰੈਫਰੈਂਡਮ 'ਤੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ। ਇਕ ਸਵਾਲ ਦੇ ਜਵਾਬ ਵਿਚ ਸੁਖੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਇਹਨਾਂ ਕੱਟੜਪੰਥੀਆਂ ਦਾ ਮੁਕਾਬਲਾ ਕਰਨਾ ਭਾਰਤ ਸਰਕਾਰ, ਦੂਤਘਰਾਂ, ਕੌਂਸਲੇਟ ਅਧਿਕਾਰੀਆਂ ਜਾਂ ਹੋਰਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਹਨ ਪਰ ਅਸਲ ਜ਼ਿੰਮੇਵਾਰੀ ਸਥਾਨਕ ਸਿੱਖ ਭਾਈਚਾਰੇ ਜਾਂ ਉਥੋਂ ਦੀ ਲੀਡਰਸ਼ਿਪ ਦੀ ਹੈ।

ਮੈਂ ਉਨ੍ਹਾਂ “ਤਥਾਕਥਿਤ ਡਿਸਪੋਰਾ ਲੀਡਰਾਂ” ਦੀ ਚੁੱਪ ਨੂੰ ਸਮਝਣ ਵਿੱਚ ਅਸਫਲ ਰਿਹਾ ਹਾਂ ਜਿਨ੍ਹਾਂ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਿਵਾਸ ਵਿਖੇ ਪ੍ਰਾਹੁਣਾਚਾਰੀ ਦਾ ਆਨੰਦ ਮਾਣਿਆ ਸੀ ਅਤੇ ਉਹ ਇਨ੍ਹਾਂ ਕੱਟੜਪੰਥੀਆਂ ਦੁਆਰਾ ਇਸ ਤਰ੍ਹਾਂ ਦੀ ਗਤੀਵਿਧੀ ਦੀ ਨਿੰਦਾ ਕਰਨ ਵਾਲਾ ਇੱਕ ਵੀ ਬਿਆਨ ਕਿਉਂ ਨਹੀਂ ਜਾਰੀ ਕਰ ਰਹੇ ਹਨ ਜੋ ਦੁਖਦਾਈ ਹੈ।ਭਾਰਤ ਵਿਚ ਪ੍ਰਧਾਨ ਮੰਤਰੀ ਦੀ ਪ੍ਰਾਹੁਣਾਚਾਰੀ ਦਾ ਅਨੰਦ ਮਾਨਣ ਵਾਲੇ ਸਿੱਖ ਭਾਈਚਾਰੇ ਦੇ ਆਗੂਆਂ ਦੀ ਇਸ ਪੂਰੇ ਮਸਲੇ ਤੇ ਚੁੱਪੀ ਸਵਾਲ ਖੜ੍ਹੇ ਕਰਦੀ ਹੈ।ਪੰਨੂੰ ਵਲੋਂ ਕੀਤੇ ਜਾ ਰਹੇ ਇਕ ਲੱਖ ਲੋਕਾਂ ਦੀ ਵੋਟ ਦੇ ਦਾਅਵੇ ਸੰਬੰਧੀ ਇਹ ਲੋਕ ਕਿਉਂ ਚੁੱਪ ਹਨ। 

ਗੱਲਬਾਤ ਵਿਚ ਸੁਖੀ ਨੇ ਕਿਹਾ ਜਿਵੇਂਕਿ ਰੈਫਰੈਂਡਮ ਦੇ ਆਯੋਜਕਾਂ (SFJ) ਦਾ ਕਹਿਣਾ ਹੈ ਕਿ ਐਤਵਾਰ ਨੂੰ 100,000 ਤੋਂ ਵੱਧ ਲੋਕ ਭਾਰਤ ਤੋਂ ਵੱਖ ਹੋਣ ਦੀ ਮੰਗ ਕਰਦੇ ਹੋਏ ਇਕੱਠੇ ਆਏ, ਇਸ ਵਿਚ ਕੋਈ ਜ਼ਮੀਨੀ ਸੱਚਾਈ ਨਹੀਂ ਜਾਪਦੀ। ਇਕ ਜਾਣਕਾਰੀ ਮੁਤਾਬਕ ਇਸ ਵੋਟਿੰਗ ਵਿਚ ਲੱਗਭਗ 25 ਤੋਂ 30 ਹਜ਼ਾਰ ਲੋਕਾਂ ਦਾ ਇਕੱਠ ਹੋਇਆ, ਜੋ ਕਿ ਐੱਸ.ਐੱਫ.ਜੇ. ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂੰ ਦਾ ਬੇਬੁਨਿਆਦ ਦਾਅਵਾ ਹੈ। ਇਕ ਸਵਾਲ ਕਿ ਖੁਫੀਆ ਏਜੰਸੀਆਂ ਭਾਵੇਂ ਭਾਰਤੀ ਹਨ ਜਾਂ ਵਿਦੇਸ਼ੀ ਉਹਨਾਂ ਦਾ ਇਸ ਮੂਵਮੈਂਟ ਵਿਚ ਕਿੰਨਾ ਕੁ ਯੋਗਦਾਨ ਹੈ।ਉਹ ਕਿੰਨਾ ਫੰਡਿੰਗ ਕਰਦੀਆਂ ਹਨ। ਕੀ ਇਹ ਆਈ.ਐੱਸ.ਆਈ. ਦਾ ਪ੍ਰੋਪੈਗਿਟਡ ਪ੍ਰਾਜੈਕਟ ਹੈ, ਦੇ ਜਵਾਬ ਵਿਚ ਸੁਖੀ ਨੇ ਕਿਹਾ ਕਿ ਕੋਈ ਵੀ ਏਜੰਸੀ ਮਾੜੀ ਨਹੀਂ ਹੈ ਪਰ ਮੈਂ ਇਸ ਬਾਰੇ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ। ਪੰਜਾਬ ਦੇ ਲੋਕਾਂ ਨੇ ਖਾਲਿਸਤਾਨੀਆਂ ਨੂੰ ਹਮੇਸ਼ਾ ਨਕਾਰਿਆ ਹੈ।