ਦਿੱਲੀ ''ਚ ਡਬਲ ਮਰਡਰ ਦਾ ਮਾਮਲਾ ਆਯਾ ਸਾਮਣੇ ਸੱਸ-ਨੂੰਹ ਦਾ ਚਾਕੂ ਮਾਰ ਕੇ ਕਤਲ। 

ਦਿੱਲੀ ''ਚ ਡਬਲ ਮਰਡਰ ਦਾ ਮਾਮਲਾ ਆਯਾ ਸਾਮਣੇ ਸੱਸ-ਨੂੰਹ ਦਾ ਚਾਕੂ ਮਾਰ ਕੇ ਕਤਲ। 

ਨਵੀਂ ਦਿੱਲੀ -

 ਉੱਤਰ-ਪੂਰਬੀ ਦਿੱਲੀ ਦੇ ਸੁਭਾਸ਼ ਪਾਰਕ ਇਲਾਕੇ 'ਚ ਮੰਗਲਵਾਰ ਨੂੰ ਇਕ ਘਰ 'ਚ 70 ਸਾਲਾ ਔਰਤ ਅਤੇ ਉਸ ਦੀ ਨੂੰਹ ਦੀਆਂ ਲਾਸ਼ਾਂ ਮਿਲੀਆਂ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤਾਂ ਦੀ ਪਛਾਣ ਵਿਮਲਾ ਦੇਵੀ ਅਤੇ ਡੋਲੀ ਰਾਏ (45) ਵਜੋਂ ਹੋਈ ਹੈ। ਅਧਿਕਾਰੀ ਮੁਤਾਬਕ ਮ੍ਰਿਤਕ ਔਰਤਾਂ ਦਾ ਪਰਿਵਾਰ ਪੂਜਾ ਸਮੱਗਰੀ ਦਾ ਕਾਰੋਬਾਰ ਕਰਦਾ ਸੀ।ਉਨ੍ਹਾਂ ਦੱਸਿਆ ਕਿ ਡੋਲੀ ਦੇ ਪੁੱਤਰ ਸਾਰਥਕ ਅਤੇ ਸ਼ਸ਼ਾਂਕ 2-3 ਦਿਨਾਂ ਲਈ ਰਿਸ਼ੀਕੇਸ਼ ਅਤੇ ਮਨਾਲੀ ਘੁੰਮਣ ਗਏ ਸਨ। ਵਾਪਸ ਆਉਣ 'ਤੇ ਉਨ੍ਹਾਂ ਨੇ ਮਾਂ ਅਤੇ ਦਾਦੀ ਦੀਆਂ ਲਾਸ਼ਾਂ ਦੇਖੀਆਂ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਅਧਿਕਾਰੀ ਮੁਤਾਬਕ ਵੇਲਕਮ ਪੁਲਸ ਥਾਣਾ ਖੇਤਰ 'ਚ ਦੋਹਾਂ ਔਰਤਾਂ ਦੀ ਮੌਤ ਦੇ ਸੰਬੰਧ 'ਚ ਸੋਮਵਾਰ ਸ਼ਾਮ 4.20 'ਤੇ ਇਕ ਪੀ.ਸੀ.ਆਰ. ਕਾਲ ਆਈ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ 'ਚ ਮੌਤ ਦਾ ਕਾਰਨ ਚਾਕੂ ਨਾਲ ਕੀਤਾ ਗਿਆ ਹਮਲਾ ਪ੍ਰਤੀਤ ਹੁੰਦਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।