ਜੰਮੂ-ਕਸ਼ਮੀਰ ਦੇ ਪਹਿਲਗਾਮ ''ਚ ITBP ਦੀ ਬੱਸ ਨਾਲ ਹੋਇਆ ਹਾਦਸਾ, 6 ਜਵਾਨਾਂ ਦੀ ਮੌਤ, 33 ਹੋਰ ਜ਼ਖਮੀ 

ਜੰਮੂ-ਕਸ਼ਮੀਰ ਦੇ ਪਹਿਲਗਾਮ ''ਚ ITBP ਦੀ ਬੱਸ ਨਾਲ ਹੋਇਆ ਹਾਦਸਾ, 6 ਜਵਾਨਾਂ ਦੀ ਮੌਤ, 33 ਹੋਰ ਜ਼ਖਮੀ 

ਸ਼੍ਰੀਨਗਰ: 
ਜੰਮੂ-ਕਸ਼ਮੀਰ  ਦੇ ਪਹਿਲਗਾਮ ਦੇ ਫਰਿਸਲਾਨ 'ਚ ਮੰਗਲਵਾਰ ਨੂੰ ITBP ਦੀ ਇਕ ਗੱਡੀ ਪਲਟ ਗਈ। ਇਸ ਹਾਦਸੇ 'ਚ ITBP ਦੇ ਕਈ ਜਵਾਨਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਇਹ ਜਵਾਨ ਅਮਰਨਾਥ ਯਾਤਰਾ ਲਈ ਇਲਾਕੇ ਵਿੱਚ ਤਾਇਨਾਤ ਸਨ। ਯਾਤਰਾ ਦੀ ਸਮਾਪਤੀ ਤੋਂ ਬਾਅਦ ਉਨ੍ਹਾਂ ਨੂੰ ਤਬਦੀਲ ਕੀਤਾ ਜਾ ਰਿਹਾ ਸੀ।ਆਈਟੀਬੀਪੀ ਕਮਾਂਡੋਜ਼ ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ ਹੈ ਤਾਂ ਜੋ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕੀਤਾ ਜਾ ਸਕੇ।

                                                                    Image

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 33 ਆਈਟੀਬੀਪੀ ਦੇ ਜਵਾਨਾਂ ਅਤੇ ਦੋ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਚੰਦਨਵਾੜੀ ਅਤੇ ਪਹਿਲਗਾਮ ਵਿਚਕਾਰ ਡੂੰਘੀ ਖੱਡ ਵਿੱਚ ਡਿੱਗ ਗਈ।

                                                                    Image

ITBP ਦੇ 6 ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 10 ਹੋਰ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸੇ 'ਚ ਹੋਰ ਜਵਾਨ ਵੀ ਜ਼ਖਮੀ ਹੋਏ ਹਨ। ਬੱਸ ਚੰਦਨਵਾੜੀ ਤੋਂ ਪਹਿਲਗਾਮ ਪੁਲਿਸ ਕੰਟਰੋਲ ਰੂਮ ਵੱਲ ਆ ਰਹੀ ਸੀ।
ਜ਼ਿਕਰਯੋਗ ਹੈ ਕਿ ਊਧਮਪੁਰ ਜ਼ਿਲੇ 'ਚ ਪਿਛਲੇ ਹਫਤੇ ਇਕ ਮਿੰਨੀ ਬੱਸ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਈ ਸੀ, ਜਿਸ ਨਾਲ 18 ਲੋਕ ਜ਼ਖਮੀ ਹੋ ਗਏ ਸਨ। ਜ਼ਿਆਦਾਤਰ ਯਾਤਰੀ ਵਿਦਿਆਰਥੀ ਸਨ। ਇਹ ਮਿੰਨੀ ਬੱਸ ਬਰਮੀਨ ਤੋਂ ਊਧਮਪੁਰ ਵੱਲ ਜਾ ਰਹੀ ਸੀ ਕਿ ਅਚਾਨਕ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖੋਹ ਗਿਆ ਅਤੇ ਬੱਸ ਪਿੰਡ ਘੋੜੀ ਨੇੜੇ ਖੱਡ ਵਿੱਚ ਜਾ ਡਿੱਗੀ।