Xiaomi ''ਤੇ ਸੰਕਟ ਦੇ ਬੱਦਲ! ਨੌਕਰੀਓਂ ਕੱਢੇ 900 ਤੋਂ ਵਧੇਰੇ ਮੁਲਾਜ਼ਮ 

Xiaomi ''ਤੇ ਸੰਕਟ ਦੇ ਬੱਦਲ! ਨੌਕਰੀਓਂ ਕੱਢੇ 900 ਤੋਂ ਵਧੇਰੇ ਮੁਲਾਜ਼ਮ 

ਗਲੋਬਲ ਆਰਥਿਕ ਸੰਕਟ ਅਤੇ ਮਹਿੰਗਾਈ ਦਾ ਅਸਰ ਕੰਪਨੀਆਂ 'ਤੇ ਨਜ਼ਰ ਆਉਣ ਲੱਗਾ ਹੈ। ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਦੂਜੀ ਤਿਮਾਹੀ ਵਿੱਚ ਮਾਲੀਏ ਵਿੱਚ 20 ਪ੍ਰਤੀਸ਼ਤ ਦੀ ਗਿਰਾਵਟ ਤੋਂ ਬਾਅਦ ਛਾਂਟੀ ਸ਼ੁਰੂ ਕਰ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਨੇ 900 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਰਿਪੋਰਟ ਦੇ ਅਨੁਸਾਰ, Xiaomi ਨੇ ਆਪਣੇ ਲਗਭਗ 3 ਪ੍ਰਤੀਸ਼ਤ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ।

ਜੁਲਾਈ ਅਤੇ ਅਗਸਤ ਵਿੱਚ ਮਾਈਕ੍ਰੋਸਾਫਟ, ਟੇਸਲਾ, ਰੋਬਿਨਹੁੱਡ, ਓਲਾ ਵਰਗੀਆਂ ਕਈ ਵੱਡੀਆਂ ਕੰਪਨੀਆਂ ਸਮੇਤ ਕਈ ਮਲਟੀਨੈਸ਼ਨਲ ਕੰਪਨੀਆਂ ਨੇ ਛਾਂਟੀ ਸ਼ੁਰੂ ਕਰ ਦਿੱਤੀ ਹੈ। ਕਈ ਕੰਪਨੀਆਂ ਛਾਂਟੀ ਕਰਨ ਜਾ ਰਹੀਆਂ ਹਨ। ਇਸ ਕੜੀ ਵਿੱਚ, ਸਮਾਰਟਫੋਨ ਕੰਪਨੀ Xiaomi ਅਤੇ ਈ-ਕਾਮਰਸ ਦਿੱਗਜ ਵੇਫੇਅਰ(Wayfair) ਨੇ ਵੀ ਛਾਂਟੀ ਦਾ ਐਲਾਨ ਕੀਤਾ ਹੈ।ਕੰਪਨੀ ਮੁਤਾਬਕ ਜੂਨ ਤਿਮਾਹੀ (ਦੂਜੀ ਤਿਮਾਹੀ) 'ਚ ਮਾਲੀਏ 'ਚ ਕਰੀਬ 20 ਫੀਸਦੀ ਦੀ ਕਮੀ ਆਈ ਹੈ, ਜਿਸ ਤੋਂ ਬਾਅਦ ਨੌਕਰੀਆਂ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। Xiaomi ਦੀ ਵਿਕਰੀ ਸਾਲ-ਦਰ-ਸਾਲ 20 ਪ੍ਰਤੀਸ਼ਤ ਘੱਟ ਕੇ 70.17 ਬਿਲੀਅਨ ਯੂਆਨ (10.31 ਬਿਲੀਅਨ ਡਾਲਰ) ਹੋ ਗਈ ਹੈ। ਮਾਰਕੀਟ ਮਾਹਿਰਾਂ ਦਾ ਅਨੁਮਾਨ ਹੈ ਕਿ ਸਮਾਰਟਫੋਨ ਨਿਰਮਾਤਾ ਦੀ ਸ਼ੁੱਧ ਆਮਦਨ 67% ਘਟ ਕੇ 2.08 ਬਿਲੀਅਨ ਯੂਆਨ ਰਹਿ ਗਈ ਹੈ।

ਕੰਪਨੀ ਦੇ ਪ੍ਰਧਾਨ ਵਾਂਗ ਜਿਆਂਗ ਨੇ ਕਿਹਾ ਹੈ ਕਿ ਕੰਪਨੀ ਦੀ ਮੰਗ ਅਤੇ ਸਪਲਾਈ ਦੋਵੇਂ ਘਟੇ ਹਨ। ਮਹਾਮਾਰੀ ਦਾ ਅਸਰ ਕੰਪਨੀ 'ਤੇ ਫਿਰ ਦੇਖਣ ਨੂੰ ਮਿਲ ਰਿਹਾ ਹੈ। ਈਂਧਨ ਦੀਆਂ ਵਧਦੀਆਂ ਕੀਮਤਾਂ, ਲਾਗਤ ਅਤੇ ਮਹਿੰਗਾਈ ਨੇ ਵੀ ਵਿਦੇਸ਼ੀ ਵਿਕਰੀ ਨੂੰ ਪ੍ਰਭਾਵਿਤ ਕੀਤਾ, ਨਤੀਜੇ ਵਜੋਂ ਸ਼ੁੱਧ ਲਾਭ ਵਿੱਚ ਗਿਰਾਵਟ ਆਈ।ਅਮਰੀਕੀ ਈ-ਕਾਮਰਸ ਵੈੱਬਸਾਈਟ ਵੇਫਾਇਰ ਨੇ ਵੀ ਮਾਲੀਏ 'ਚ ਘਾਟੇ ਕਾਰਨ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਮੁਤਾਬਕ 870 ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ। ਇਹ ਕੰਪਨੀ ਦੇ ਕਰਮਚਾਰੀਆਂ ਦਾ 5 ਫੀਸਦੀ ਹੋਵੇਗਾ।