ਪ੍ਰਧਾਨ ਮੰਤਰੀ ਮੋਦੀ ਲਈ ਅਮਰੀਕਾ ’ਚ ਵੀ ਚੋਣ ਪ੍ਰਚਾਰ; ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੀ ਲਿਆ ਹਿੱਸਾ

ਪ੍ਰਧਾਨ ਮੰਤਰੀ ਮੋਦੀ ਲਈ ਅਮਰੀਕਾ ’ਚ ਵੀ ਚੋਣ ਪ੍ਰਚਾਰ; ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੀ ਲਿਆ ਹਿੱਸਾ

ਓਵਰਸੀਜ਼ ਫਰੈਂਡਜ਼ ਆਫ ਭਾਜਪਾ (ਓਐਫਬੀਜੇਪੀ-ਯੂਐਸਏ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਲਈ ਅਪਣਾ ਸਮਰਥਨ ਜ਼ਾਹਰ ਕਰਨ ਲਈ ਦੇਸ਼ ਭਰ ਦੇ 20 ਵੱਖ-ਵੱਖ ਸ਼ਹਿਰਾਂ ਵਿਚ ਕਾਰ ਰੈਲੀਆਂ ਕੀਤੀਆਂ ਅਤੇ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਆਮ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਨੂੰ 400 ਤੋਂ ਵੱਧ ਸੀਟਾਂ ਹਾਸਲ ਕਰਕੇ ਭਾਰੀ ਬਹੁਮਤ ਦਿਵਾਉਣ। ਉਨ੍ਹਾਂ ਕਿਹਾ, “ਭਾਰਤੀ-ਅਮਰੀਕੀ ਭਾਈਚਾਰਾ ਮੋਦੀ ਦੀ ਅਗਵਾਈ ਵਾਲੀ ਭਾਜਪਾ ਅਤੇ ਐਨਡੀਏ ਨੂੰ 400 ਤੋਂ ਵੱਧ ਸੀਟਾਂ ਜਿੱਤਦੇ ਵੇਖ ਕੇ ਬਹੁਤ ਉਤਸ਼ਾਹਿਤ ਹੈ। '' ਉਨ੍ਹਾਂ ਕਿਹਾ ਕਿ ਭਾਰਤੀ-ਅਮਰੀਕੀ ਚਾਹੁੰਦੇ ਹਨ ਕਿ ਐਨਡੀਏ ਲੋਕ ਸਭਾ ਚੋਣਾਂ 'ਚ 'ਅਬ ਕੀ ਬਾਰ 400 ਪਾਰ' ਦੇ ਟੀਚੇ ਨੂੰ ਹਾਸਲ ਕਰੇ।

                       Image

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤੀ-ਅਮਰੀਕੀ ਪ੍ਰਵਾਸੀਆਂ ਵਿਚ ਅਜਿਹਾ ਉਤਸ਼ਾਹ ਕਦੇ ਨਹੀਂ ਦੇਖਿਆ।  ਓਐਫਬੀਜੇਪੀ-ਯੂਐਸਏ ਦੇ ਰਾਸ਼ਟਰੀ ਜਨਰਲ ਸਕੱਤਰ ਵਾਸੂਦੇਵ ਪਟੇਲ ਨੇ ਕਿਹਾ, "ਭਾਈਚਾਰੇ ਨੇ ਪੂਰਬੀ ਤੱਟ ਤੋਂ ਪੱਛਮੀ ਤੱਟ ਅਤੇ ਉੱਤਰ ਤੋਂ ਦੱਖਣ ਤਕ ਲਗਭਗ 20 ਸ਼ਹਿਰਾਂ ਵਿਚ ਤਾਲਮੇਲ ਨਾਲ ਓਐਫਬੀਜੇਪੀ ਦੁਆਰਾ ਆਯੋਜਿਤ ਕਾਰ ਰੈਲੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਹੈ। ''ਅਮਰੀਕਾ ਦੀ ਰਾਜਧਾਨੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ 'ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ 'ਚ ਕਾਰ ਰੈਲੀ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਜਿੱਤ ਨਾ ਸਿਰਫ ਭਾਰਤ ਬਲਕਿ ਵਿਸ਼ਵ ਵਿਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਸਮੇਂ ਦੀ ਲੋੜ ਹੈ। ''ਇਹ ਕਾਰ ਰੈਲੀ ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਉਪਨਗਰ ਵਿਚ ਆਯੋਜਿਤ ਕੀਤੀ ਗਈ ਸੀ। ਭਾਗੀਦਾਰ ਪਹਿਲਾਂ ਗੁਰਦੁਆਰੇ ਗਏ ਅਤੇ ਫਿਰ ਰੈਲੀ ਵਾਲੀ ਥਾਂ 'ਤੇ ਆਏ। ਕਾਰਾਂ ਨੂੰ ਭਾਜਪਾ ਦੇ ਝੰਡਿਆਂ ਅਤੇ ਅਮਰੀਕੀ ਝੰਡਿਆਂ ਨਾਲ ਸਜਾਇਆ ਗਿਆ ਸੀ।