ਅੱਜ ਪਵੇਗਾ ਪੰਜਾਬ ''ਚ ਭਾਰੀ ਮੀਂਹ, ਅਲਰਟ ਜਾਰੀ,ਰਾਤ ਤੋਂ ਮੁਹਾਲੀ ਵਿਚ ਪੈ ਰਿਹਾ ਭਾਰੀ ਮੀਂਹ

ਅੱਜ ਪਵੇਗਾ ਪੰਜਾਬ ''ਚ ਭਾਰੀ ਮੀਂਹ, ਅਲਰਟ ਜਾਰੀ,ਰਾਤ ਤੋਂ ਮੁਹਾਲੀ ਵਿਚ ਪੈ ਰਿਹਾ ਭਾਰੀ ਮੀਂਹ

ਪੰਜਾਬ ਵਿਚ ਅੱਜ ਯਾਨੀ ਐਤਵਾਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਭਰ 'ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੱਲ੍ਹ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੁਹਾਲੀ ਵਿਚ ਤਾਂ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਤੇ ਹੁਣ ਵੀ ਚੰਗੀ ਬਾਰਿਸ਼  ਹੋ ਰਹੀ ਹੈ। ਜਿਸ ਤੋਂ ਬਾਅਦ ਸੂਬੇ ਦੇ ਔਸਤ ਤਾਪਮਾਨ 'ਚ 1.3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਗਿਰਾਵਟ ਤੋਂ ਬਾਅਦ ਸੂਬੇ ਵਿਚ ਤਾਪਮਾਨ ਆਮ ਵਾਂਗ ਹੋ ਗਿਆ ਹੈ। ਇਸ ਦੇ ਨਾਲ ਹੀ ਸੂਬੇ ਵਿਚ ਲੁਧਿਆਣਾ ਅਧੀਨ ਪੈਂਦੇ ਸਮਰਾਲਾ ਵਿਚ ਸਭ ਤੋਂ ਵੱਧ ਤਾਪਮਾਨ 36.5 ਡਿਗਰੀ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਸੂਬੇ ਵਿਚ ਵੀ ਯੈਲੋ ਅਲਰਟ ਹੈ ਪਰ ਇਹ ਅਲਰਟ ਸਿਰਫ਼ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਤੱਕ ਹੀ ਸੀਮਤ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ ਨਾਲ ਹੀ ਗੁਰਦਾਸਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐਸਏਐਸ ਨਗਰ ਵਿੱਚ ਵੀ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਪੂਰੇ ਸੂਬੇ 'ਚ 25 ਤੋਂ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਵਿਚ ਮਾਨਸੂਨ ਕਮਜ਼ੋਰ ਹੋ ਰਿਹਾ ਹੈ। ਅਗਸਤ ਮਹੀਨੇ ਵਿਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਸੀ ਪਰ ਇਸ ਦੇ ਬਾਵਜੂਦ ਬਾਰਿਸ਼ ਆਮ ਨਾਲੋਂ 36 ਫੀਸਦੀ ਘੱਟ ਹੈ। ਜੇਕਰ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਜੁਲਾਈ ਵਿਚ ਸੁਸਤ ਰਹਿਣ ਵਾਲਾ ਮਾਨਸੂਨ ਅਗਸਤ ਵਿਚ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ। ਹਰਿਆਣਾ 'ਚ ਅਗਸਤ ਦੇ ਪਹਿਲੇ 10 ਦਿਨਾਂ 'ਚ 44 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਦਸ ਦਿਨਾਂ ਵਿੱਚ ਇੱਥੇ 76.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।