ਪੰਜਾਬ ‘ਚ ਹੜ੍ਹ ਦਾ ਕਹਿਰ, 14 ਜ਼ਿਲ੍ਹਿਆਂ ਦੇ 1058 ਪਿੰਡ ਹੋਏ ਪ੍ਰਭਾਵਿਤ,ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜ਼ਿਲ੍ਹਾ ਰੂਪਨਗਰ

ਪੰਜਾਬ ‘ਚ ਹੜ੍ਹ ਦਾ ਕਹਿਰ, 14 ਜ਼ਿਲ੍ਹਿਆਂ ਦੇ 1058 ਪਿੰਡ ਹੋਏ ਪ੍ਰਭਾਵਿਤ,ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜ਼ਿਲ੍ਹਾ ਰੂਪਨਗਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਜੰਗੀ ਪੱਧਰ ‘ਤੇ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਰਾਜ ਦੇ 14 ਜ਼ਿਲ੍ਹਿਆਂ ਦੇ 1058 ਪਿੰਡ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਪਿੰਡ ਰੂਪਨਗਰ ਜ਼ਿਲ੍ਹੇ ਦੇ ਹਨ।ਇਸ ਤਬਾਹੀ ਵਿੱਚ ਹੁਣ ਤੱਕ 11 ਲੋਕਾਂ ਦੀ ਜਾਨ ਜਾ ਚੁੱਕੀ ਹੈ । ਸਰਕਾਰੀ ਅੰਕੜਿਆਂ ਅਨੁਸਾਰ ਰੂਪਨਗਰ ਜ਼ਿਲ੍ਹੇ ਵਿੱਚ 364 ਪਿੰਡਾਂ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 268, ਪਟਿਆਲਾ ਵਿੱਚ 250, ਜਲੰਧਰ ਵਿੱਚ 71, ਮੋਗਾ ਵਿੱਚ 30, ਹੁਸ਼ਿਆਰਪੁਰ ਵਿੱਚ 25, ਲੁਧਿਆਣਾ ਵਿੱਚ 16, ਫਿਰੋਜ਼ਪੁਰ ਅਤੇ ਸੰਗਰੂਰ ਵਿੱਚ 3 ਅਤੇ ਤਰਨਤਾਰਨ ਵਿੱਚ 6 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ।

                   Image

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਖ-ਵੱਖ ਸਥਾਨਾਂ ‘ਤੇ 127 ਰਾਹਤ ਕੈਂਪ ਲਗਾਏ ਗਏ ਹਨ,ਜਿਨ੍ਹਾਂ ਵਿੱਚੋਂ ਪਟਿਆਲਾ ਵਿੱਚ 14, ਰੂਪਨਗਰ ਵਿੱਚ16, ਮੋਗਾ ਵਿੱਚ 7, ਲੁਧਿਆਣਾ ਵਿੱਚ 3, ਮੋਹਾਲੀ ਵਿੱਚ 22, ਐਸਬੀਐਸ ਨਗਰ ਵਿੱਚ 2, ਸੰਗਰੂਰ ਵਿੱਚ 2, ਫਿਰੋਜ਼ਪੁਰ ਵਿੱਚ 18, ਹੁਸ਼ਿਆਰਪੁਰ ਵਿੱਚ 3, ਤਰਨਤਾਰਨ ਵਿੱਚ 7 ਅਤੇ ਜਲੰਧਰ ਵਿੱਚ 33 ਕੈਂਪ ਲਗਾਏ ਗਏ ਹਨ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੈਟਰਨਰੀ ਡਾਕਟਰਾਂ ਅਤੇ ਸਟਾਫ਼ ਦੀਆਂ ਰੈਪਿਡ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਘਰ-ਘਰ ਜਾ ਕੇ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ ਅਤੇ ਲੋੜ ਪੈਣ ‘ਤੇ ਕਿਸ਼ਤੀਆਂ ਰਾਹੀਂ ਕਿਸਾਨਾਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ।

                   Image

ਇਸ ਤੋਂ ਇਲਾਵਾ ਵਿਭਾਗ ਵੱਲੋਂ ਲੋਕਾਂ ਨੂੰ ਰਾਹਤ ਸਮੱਗਰੀ ਵੀ ਵੰਡੀ ਗਈ ਜਿਸ ਤਹਿਤ ਰੂਪਨਗਰ ਜ਼ਿਲ੍ਹੇ ਵਿਚ 16425 ਖਾਣੇ ਦੇ ਪੈਕੇਟ ਅਤੇ 1816 ਨੂੰ ਦਵਾਈਆਂ ਦੀ ਵੰਡ, ਪਟਿਆਲਾ ਵਿੱਚ 12500 ਖਾਣੇ ਦੇ ਪੈਕੇਟ, ਮੋਹਾਲੀ ਵਿੱਚ 2000 ਪੈਕੇਟ, ਐਸ.ਬੀ.ਐਸ. ਨਗਰ ਵਿੱਚ 1500 ਪੈਕੇਟ ਅਤੇ ਫਤਹਿਗੜ੍ਹ ਸਾਹਿਬ ਵਿੱਚ ਖਾਣੇ ਦੇ 1000 ਪੈਕੇਟ ਵੰਡਣ ਤੋਂ ਇਲਾਵਾ ਜਲੰਧਰ ਵਿੱਚ 100 ਰਾਹਤ ਕਿੱਟਾਂ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ 15185 ਹੋਰ ਫੂਡ ਪੈਕਟ ਵੀ ਵੰਡੇ ਗਏ ਹਨ ।