ਬ੍ਰਹਿਮੰਡ ਦੀ ਅਸਲ ਪ੍ਰਕਿਰਤੀ ਨੂੰ ਸਮਝਣ ਲਈ,ਐਲਨ ਮਸਕ ਨੇ ਕੀਤਾ ਆਪਣੀ ਨਵੀਂ ਕੰਪਨੀ xAI ਦਾ ਐਲਾਨ

ਬ੍ਰਹਿਮੰਡ ਦੀ ਅਸਲ ਪ੍ਰਕਿਰਤੀ ਨੂੰ ਸਮਝਣ ਲਈ,ਐਲਨ ਮਸਕ ਨੇ ਕੀਤਾ ਆਪਣੀ ਨਵੀਂ ਕੰਪਨੀ xAI ਦਾ ਐਲਾਨ

ਟੈਕ ਅਰਬਪਤੀ ਐਲਨ ਮਸਕ ਨੇ ਬੁੱਧਵਾਰ ਨੂੰ ਐਕਸ. ਏ. ਆਈ. ਨਾਮਕ ਇਕ ਨਵੀਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਕੰਪਨੀ ਲਾਂਚ ਕੀਤੀ, ਜਿਸ ਦਾ ਮਕਸਦ ‘ਬ੍ਰਹਿਮੰਡ ਦੇ ਅਸਲ ਸੁਭਾਅ ਨੂੰ ਸਮਝਣਾ’ ਹੈ। ਮਸਕ ਨੇ ਟਵੀਟ ਕੀਤਾ- ਅਸਲੀਅਤ ਨੂੰ ਸਮਝਣ ਲਈ ‘ਐਕਸ. ਏ. ਆਈ.’ ਦੇ ਗਠਨ ਦਾ ਐਲਾਨ ਕੀਤਾ। ਟੀਮ ਦੀ ਅਗਵਾਈ ਮਸਕ ਕਰ ਰਹੇ ਹਨ ਅਤੇ ਟੀਮ ’ਚ ਅਜਿਹੇ ਮੈਂਬਰ ਸ਼ਾਮਲ ਹਨ, ਜਿਨ੍ਹਾਂ ਨੇ ਓਪਨ ਏ. ਆਈ., ਗੂਗਲ ਰਿਸਰਚ, ਮਾਈਕ੍ਰੋਸਾਫਟ ਰਿਸਰਚ ਅਤੇ ਗੂਗਲ ਦੇ ਡੀਪ ਮਾਈਂਡ ਸਮੇਤ ਏ. ਆਈ. ’ਚ ਹੋਰ ਵੱਡੇ ਪ੍ਰਾਜੈਕਟਾਂ ’ਤੇ ਕੰਮ ਕੀਤਾ ਹੈ।

                  Image

ਐਕਸ. ਏ. ਆਈ. ਦੇ ਸਹਿ-ਸੰਸਥਾਪਕ ਯਾਂਗ ਨੇ ਟਵੀਟ ਕੀਤਾ, ‘‘ਵੱਡੇ ਨਿਊਰਲ ਨੈੱਟਵਰਕਾਂ ਲਈ ‘ਸਭ ਦਾ ਸਿਧਾਂਤ’ ਵਿਕਸਿਤ ਕਰਨਾ।’’ ਅਮਰੀਕਾ ਨੂੰ ਅਗਲੇ ਪੱਧਰ ’ਤੇ ਲਿਜਾਣ ਲਈ ਕੇਂਦਰੀ ਕਾਰਕ ਹੋਵੇਗਾ। ਐਕਸ. ਏ. ਆਈ. ਟੀਮ 14 ਜੁਲਾਈ ਨੂੰ ‘ਟਵਿਟਰ ਸਪੇਸ’ ਦੀ ਮੇਜ਼ਬਾਨੀ ਕਰੇਗੀ, ਜਿੱਥੇ ਸਰੋਤੇ ਟੀਮ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਤੋਂ ਸਵਾਲ ਪੁੱਛ ਸਕਦੇ ਹਨ।

ਮਸਕ ਪਹਿਲਾਂ ਵੀ ਇਕ ਮੇਜਰ AI ਆਰਗੇਨਾਈਜ਼ੇਸ਼ਨ ਦਾ ਹਿੱਸਾ ਰਹੇ ਹਨ। ਉਹ 2015 ਵਿਚ ਓਪਨਏਆਈ ਦੇ ਕੋ-ਫਾਊਂਡਰ ਸਨ। ਹਾਲਾਂਕਿ ਟੇਸਲਾ ਨਾਲ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ 2018 ਵਿਚ ਉਨ੍ਹਾਂ ਨੇ ਇਸ ਨੂੰ ਛੱਡ ਦਿੱਤਾ।