- Updated: November 05, 2022 05:17 PM
ਰੂਸ ਦੇ ਸ਼ਹਿਰ ਕੋਸਟ੍ਰੋਮਾ ‘ਚ ਇਕ ਕੈਫੇ ‘ਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਕੈਫੇ 'ਚ ਅੱਜ ਸਵੇਰੇ ਝਗੜੇ ਦੌਰਾਨ ਕਿਸੇ ਨੇ ਫਲੇਅਰ ਗਨ ਦੀ ਵਰਤੋਂ ਕੀਤੀ, ਜਿਸ ਕਾਰਨ ਅੱਗ ਲੱਗ ਗਈ। ਬਚਾਅ ਕਰਮਚਾਰੀਆਂ ਨੇ 250 ਲੋਕਾਂ ਨੂੰ ਬਾਹਰ ਕੱਢਿਆ।

ਕੋਸਟ੍ਰੋਮਾ ਉੱਤਰੀ ਮਾਸਕੋ ਤੋਂ ਲਗਭਗ 340 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੌਰਾਨ ਕੈਫੇ ਦੀ ਛੱਤ ਡਿੱਗ ਗਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਸ ਫਲੇਅਰ ਗਨ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ।
