PFI ਨਾਲ ਜੁੜੇ 14 ਲੋਕਾਂ ਨੂੰ ਭਾਜਪਾ ਆਗੂ ਦੇ ਕਤਲ ਮਾਮਲੇ ਵਿਚ ਹੋਈ ਮੌਤ ਦੀ ਸਜ਼ਾ

 PFI ਨਾਲ ਜੁੜੇ 14 ਲੋਕਾਂ ਨੂੰ ਭਾਜਪਾ ਆਗੂ ਦੇ ਕਤਲ ਮਾਮਲੇ ਵਿਚ ਹੋਈ ਮੌਤ ਦੀ ਸਜ਼ਾ

ਕੇਰਲ ਦੀ ਇਕ ਅਦਾਲਤ ਨੇ ਦਸੰਬਰ 2021 ਵਿਚ ਅਲਾਪੁਝਾ ਜ਼ਿਲ੍ਹੇ ਵਿਚ ਭਾਰਤੀ ਜਨਤਾ ਪਾਰਟੀ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਸ਼ਾਖਾ ਦੇ ਆਗੂ ਰਣਜੀਤ ਸ਼੍ਰੀਨਿਵਾਸਨ ਦੀ ਹਤਿਆ ਦੇ ਮਾਮਲੇ ਵਿਚ ਪਾਬੰਦੀਸ਼ੁਦਾ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਨਾਲ ਜੁੜੇ 14 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਜੱਜ ਮਾਵੇਲੀਕਾਰਾ ਵੀ.ਜੀ. ਸ਼੍ਰੀਦੇਵੀ ਨੇ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਕੀਤਾ ਹੈ।

ਇਸਤਗਾਸਾ ਪੱਖ ਨੇ ਦੋਸ਼ੀਆਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਪੀ.ਐੱਫ.ਆਈ. ਦੇ ਮੈਂਬਰ ਇਕ "ਸਿਖਿਅਤ ਕਤਲ ਦਸਤੇ" ਨਾਲ ਸਬੰਧਤ ਸਨ ਅਤੇ ਜਿਸ ਬੇਰਹਿਮੀ ਅਤੇ ਘਿਨਾਉਣੇ ਢੰਗ ਨਾਲ ਪੀੜਤ ਨੂੰ ਉਸ ਦੀ ਮਾਂ, ਬੱਚੇ ਅਤੇ ਪਤਨੀ ਦੇ ਸਾਹਮਣੇ ਮਾਰਿਆ ਗਿਆ ਸੀ, ਇਹ "ਬਹੁਤ ਦੁਰਲੱਭ" ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ।