- Updated: July 22, 2024 12:32 PM
ਮੱਧ ਪ੍ਰਦੇਸ਼ ਦੇ ਰੀਵਾ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੰਗਵਾਨਾ ਥਾਣਾ ਖੇਤਰ ਦੇ ਪਿੰਡ ਹਿਨੌਤਾ ਕੋਠਾਰ ਵਿਚ ਕੁਝ ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਗਈ। ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦਾ ਇੱਕ ਸਨਸਨੀਖੇਜ਼ ਵੀਡੀਓ ਸਾਹਮਣੇ ਆਇਆ ਹੈ। ਇਹ ਔਰਤਾਂ ਜਬਰੀ ਸੜਕ ਨਿਰਮਾਣ ਦਾ ਵਿਰੋਧ ਕਰ ਰਹੀਆਂ ਸਨ। ਇਸ ਕਾਰਨ ਬਦਮਾਸ਼ਾਂ ਨੇ ਔਰਤਾਂ ਨੂੰ ਜ਼ਿੰਦਾ ਦੱਬਣ ਦੀ ਕੋਸ਼ਿਸ਼ ਕੀਤੀ।
ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੋਕ ਔਰਤਾਂ ਤੋਂ ਮਿੱਟੀ ਹਟਾ ਰਹੇ ਹਨ ਅਤੇ ਇਕ ਔਰਤ ਕਮਰ ਤੱਕ ਫਸੀ ਹੋਈ ਹੈ। ਗੁੰਡਿਆਂ ਨੇ ਇਨ੍ਹਾਂ ਔਰਤਾਂ ਨੂੰ ਸੜਕ ਦੇ ਵਿਵਾਦ ਵਿਚ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਇਕ ਔਰਤ ਦੇ ਗਲੇ ਤੱਕ ਅਤੇ ਇੱਕ ਔਰਤ ਨੂੰ ਲੱਕ ਤੱਕ ਨੱਪਿਆ ਸੀ।
ਇਸ ਮਾਮਲੇ 'ਤੇ ਮੱਧ ਪ੍ਰਦੇਸ਼ ਦੇ ਸੀਐਮ ਡਾਕਟਰ ਮੋਹਨ ਯਾਦਵ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸੀਐਮ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਜ਼ਿਲੇ ਦੇ ਮੰਗਵਾਣਾ ਥਾਣਾ ਅਧੀਨ ਪੈਂਦੇ ਪਿੰਡ ਹਨੌਤਾ ਕੋਠਾਰ 'ਚ ਔਰਤਾਂ ਨੂੰ ਦਫ਼ਨਾਉਣ ਦੇ ਮਾਮਲੇ ਵਿਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਲਾਜ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਨਾਗਰਿਕਾਂ ਖਾਸ ਕਰਕੇ ਔਰਤਾਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਦੋਸ਼ੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਜੁਰਮ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।