28 ਸਾਲਾ ਪੰਜਾਬਣ ਕੈਨੇਡਾ ''ਚ ਹੋਈ ਲਾਪਤਾ, ਚਿੰਤਾ ''ਚ ਪਏ ਮਾਪੇ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

  28 ਸਾਲਾ ਪੰਜਾਬਣ ਕੈਨੇਡਾ ''ਚ ਹੋਈ ਲਾਪਤਾ, ਚਿੰਤਾ ''ਚ ਪਏ ਮਾਪੇ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਕੈਨੇਡਾ ਦੇ ਸ਼ਹਿਰ ਸਰੀ ਤੋਂ ਪਿਛਲੇ 5 ਦਿਨਾਂ ਤੋਂ ਲਾਪਤਾ ਪੰਜਾਬੀ ਔਰਤ ਦੀ ਭਾਲ ਵਿਚ ਜੁਟੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਨੇ ਲੋਕਾਂ ਤੋਂ ਮਦਦ ਮੰਗੀ ਹੈ। 28 ਸਾਲਾ ਨਵਦੀਪ ਕੌਰ ਨੂੰ ਆਖਰੀ ਵਾਰ 22 ਫਰਵਰੀ ਨੂੰ ਰਾਤ 10:30 ਵਜੇ ਸਰੀ ਦੀ 123 ਸਟ੍ਰੀਟ ਦੇ 7800 ਬਲਾਕ ਵਿਚ ਦੇਖਿਆ ਗਿਆ ਸੀ। ਨਵਦੀਪ ਕੌਰ ਦਾ ਹੁਲੀਆ ਜਾਰੀ ਕਰਦਿਆਂ ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਉਸ ਦਾ ਕੱਦ ਤਕਰੀਬਨ 5 ਫੁੱਟ 5 ਇੰਚ ਅਤੇ ਵਜ਼ਨ 57 ਕਿਲੋ ਹੈ।

           Image

ਨਵਦੀਪ ਕੌਰ ਦੇ ਵਾਲ ਲੰਮੇ ਅਤੇ ਕਾਲੇ ਜਦਕਿ ਅੱਖਾਂ ਦਾ ਰੰਗ ਭੂਰਾ ਹੈ। ਨਵਦੀਪ ਕੌਰ ਦਾ ਪਰਿਵਾਰ ਅਤੇ ਪੁਲਸ ਉਸ ਦੀ ਸਿਹਤ ਅਤੇ ਤੰਦਰੁਸਤੀ ਲਈ ਚਿੰਤਤ ਹਨ। ਉਸਦੇ ਲਾਪਤਾ ਹੋਣ ਦੇ ਆਲੇ-ਦੁਆਲੇ ਦੇ ਹਾਲਾਤ ਅਜੇ ਵੀ ਅਸਪਸ਼ਟ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਵਦੀਪ ਕੌਰ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਆਰ.ਸੀ.ਐੱਮ.ਪੀ. ਦੇ ਅਫਸਰਾਂ ਨਾਲ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ ’ਤੇ ਕਾਲ ਕੀਤੀ ਜਾ ਸਕਦੀ ਹੈ।